ਅੰਮ੍ਰਿਤਸਰ ਦੇ ਜੰਡਿਆਲਾ ‘ਚ ਨੌਜਵਾਨ ਦੀ ਨਸ਼ੇ ਨਾਲ ਮੌਤ, ਖੇਤਾਂ ‘ਚ ਪਈ ਸੀ ਲਾਸ਼

0
650

ਅੰਮ੍ਰਿਤਸਰ | ਪੰਜਾਬ ਦੀ ਜਵਾਨੀ ਨਸ਼ੇ ਦੀ ਭੇਟ ਚੜ੍ਹ ਰਹੀ ਹੈ ਤੇ ਸਰਕਾਰਾਂ ਕੋਲੋਂ ਇਸ ‘ਤੇ ਕੰਟਰੋਲ ਨਹੀਂ ਹੋ ਰਿਹਾ। ਜੰਡਿਆਲਾ ‘ਚ ਧਰਮਵੀਰ ਨਾਂ ਦੇ ਇੱਕ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਨਾਲ ਮੌਤ ਹੋ ਗਈ।

ਪੁਲਿਸ ਨੇ ਦੱਸਿਆ ਕਿ ਸਰਪੰਚ ਨੂੰ ਫੋਨ ‘ਤੇ ਪਤਾ ਲਗਾ ਕਿ ਧਰਮਵੀਰ ਨਾਂ ਦੇ ਮੁੰਡੇ ਦੀ ਲਾ ਠਠੀਆ ਪਿੰਡ ਦੇ ਖੇਤਾਂ ਵਿੱਚ ਪਈ ਹੈ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜਿਆ ਗਿਆ। ਬੇਟੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਨਸ਼ੀ ਦੀ ਸਪਲਾਈ ਰੋਕਣ ਦੀ ਅਪੀਲ ਕੀਤੀ। ਪਰਿਵਾਰ ਨੇ ਕਿਹਾ ਕਿ ਨਸ਼ਾ ਅਸਾਨੀ ਨਾਲ ਮਿਲ ਜਾਂਦਾ ਹੈ ਜਿਸ ਕਰਕੇ ਨੌਜਵਾਨ ਆਪਣੀਆਂ ਜਾਨਾਂ ਗਵਾ ਰਹੇ ਹਨ।