ਜਲੰਧਰ ‘ਚ 2 ਲੋਕਾਂ ਨੇ ਕੀਤੀ ਆਤਮਹੱਤਿਆ, ਇੱਕ ਘਰੇਲੂ ਨੌਕਰ ਅਤੇ ਇੱਕ ਪ੍ਰਵਾਸੀ

0
1231

ਜਲੰਧਰ | ਸ਼ਹਿਰ ਵਿੱਚ 2 ਸੁਸਾਇਡ ਹੋਣ ਦੀ ਖਬਰ ਹੈ। ਪਹਿਲੇ ਮਾਮਲੇ ਵਿੱਚ ਸਹਿਦੇਵ ਮਾਰਕੀਟ ਰੋਡ ‘ਤੇ ਇੱਕ ਘਰੇਲੂ ਨੌਕਰ ਨੇ ਫਾਹਾ ਲੈ ਕੇ ਆਪਣੀ ਜਿੰਦਗੀ ਖਤਮ ਕਰ ਲਈ। ਉਸ ਦੀ ਪਛਾਣ ਦੁਰਗਾ ਪ੍ਰਸਾਦ ਨਿਵਾਸੀ ਯੂਪੀ ਦੇ ਤੌਰ ‘ਤੇ ਹੋਈ ਹੈ।

ਥਾਣਾ ਬਾਰਾਦਰੀ ਦੇ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਘਰ ਦੇ ਮਾਲਕ ਯੁੱਧਵੀਰ ਘਰੋਂ ਬਾਹਰ ਗਏ ਸਨ, ਜਦੋਂ ਵਾਪਸ ਆਏ ਤਾਂ ਵੇਖਿਆ ਕਿ ਨੌਕਰ ਨੇ ਫਾਹਾ ਲੈ ਲਿਆ ਹੈ। ਦੂਜੇ ਮਾਮਲੇ ਵਿੱਚ ਗੁਰੂ ਨਾਨਕਪੁਰਾ ਵੈਸਟ ਵਿੱਚ ਇੱਕ ਵਿਅਕਤੀ ਨੇ ਫੰਦਾ ਲਗਾ ਲਿਆ।

ਮਰਨ ਵਾਲੇ ਦਾ ਨਾਂ ਗੁਰੂ ਰਾਮ ਸੀ। ਉਹ ਪ੍ਰਵਾਸੀ ਸੀ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)