ਜਲੰਧਰ : ਨਿਹੰਗ ਸਿੰਘਾਂ ਨੇ ਬੀੜੀ-ਸਿਗਰਟ ਦੇ ਖੋਖੇ ਨੂੰ ਲਗਾ ਦਿੱਤੀ ਅੱਗ, ਮਾਲਿਕ ਨੇ ਭੱਜ ਕੇ ਬਚਾਈ ਜਾਨ

0
24078

ਜਲੰਧਰ | ਅੱਜ ਜਲੰਧਰ ‘ਚ ਮੇਨਬਰੋ ਚੌਕ ‘ਚ ਸਥਿਤ ਬੀੜੀ ਸਿਗਰਟ ਦੇ ਖੋਖੇ ਨੂੰ ਨਿਹੰਘ ਸਿੰਘਾਂ ਵਲੋਂ ਅੱਗ ਲਾ ਦਿੱਤੀ ਗਈ। ਖੋਖੇ ‘ਚੋਂ ਸਾਰਾ ਸਾਮਾਨ ਬਾਹਰ ਸੜਕ ‘ਤੇ ਕੱਢ ਕੇ ਅੱਗ ਲਾ ਦਿੱਤੀ ਗਈ। 2 ਦਿਨ ਪਹਿਲਾਂ ਸ਼ਸਤਰ ਮਾਰਚ ਦੌਰਾਨ ਮਾਡਲ ਟਾਊਨ ਗੁਰਦੁਆਰੇ ‘ਚ ਵੜ ਕੇ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਗੁਰਦੁਆਰੇ ‘ਚ ਰੱਖੀਆਂ ਕੁਰਸੀਆਂ ਤੇ ਸੋਫੇ ਦੀ ਗੱਦੀ ਨੂੰ ਅੱਗ ਲਗਾ ਦਿੱਤੀ ਸੀ। ਉਸ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਸੀ।

ਜਾਣਕਾਰੀ ਦਿੰਦਿਆਂ ਖੋਖੇ ਦੇ ਮਾਲਕ ਪਰਦੀਪ ਕੁਮਾਰ ਨੇ ਦੱਸਿਆ ਕਿ ਉਹ ਖੋਖੇ ‘ਤੇ ਬੈਠਾ ਸੀ ਕਿ ਕੁਝ ਨਿਹੰਗ ਸਿੰਘ ਉਸ ਕੋਲ ਆਏ ਤੇ ਉਸ ਨੂੰ ਧਮਕਾਉਂਦੇ ਹੋਏ ਖੋਖੇ ‘ਚੋਂ ਸਾਮਾਨ ਕੱਢ ਕੇ ਬਾਹਰ ਸੁੱਟਣ ਲੱਗ ਪਏ। ਉਨ੍ਹਾਂ ਨੇ ਸਾਰੇ ਸਾਮਾਨ ਨੂੰ ਅੱਗ ਲਾ ਦਿੱਤੀ। ਦੁਕਾਨਦਾਰ ਨੇ ਮੌਕੇ ਤੋਂ ਭੱਜ ਕੇ ਬਚਾਈ ਜਾਨ। ਘਟਨਾ ਦੀ ਸੂਚਨਾ ਥਾਣਾ ਨੰਬਰ-6 ਦੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਹੁਣ ਤਕ ਪੂਰੇ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ ਹੈ। ਹੁਣ ਪਾਣ ਅਤੇ ਸਿਗਰਟ ਦੇ ਖੋਖਿਆਂ ਦਾ ਸਾਮਾਨ ਕੱਢ ਕੇ ਅੱਗ ਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ।