ਜਲੰਧਰ | ਸੋਸ਼ਲ ਮੀਡੀਆ ‘ਤੇ ਨਿੱਤ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਤਾਜ਼ਾ ਮਾਮਲਾ ਜਲੰਧਰ ਦਾ ਸਾਹਮਣੇ ਆਇਆ ਹੈ, ਜਿਥੇ ਇਕ ਕੁੜੀ ਨੇ ਭਰੇ ਬਾਜ਼ਾਰ ‘ਚ ਪੰਜਾਬ ਪੁਲਿਸ ਦੇ ਐੱਸ. ਐੱਚ. ਓ. ਦੀ ਸਰਕਾਰੀ ਗੱਡੀ ‘ਤੇ ਚੜ੍ਹ ਕੇ ਡਾਂਸ ਕੀਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਖ਼ੁਦ ਨੂੰ ਸੋਸ਼ਲ ਮੀਡੀਆ ਸਟਾਰ ਦੱਸਣ ਵਾਲੀ ਕੁੜੀ ਨੇ ਪਹਿਲਾਂ ਵੀ ਗੋਲੀ ਚਲਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ। ਉਸ ਸਮੇਂ ਵੀ ਥਾਣਾ-4 ਦੇ ਇੰਚਾਰਜ ਨੇ ਕੁੜੀ ‘ਤੇ ਕੋਈ ਕਾਰਵਾਈ ਨਹੀਂ ਕੀਤੀ ਸੀ ਅਤੇ ਮਾਮਲੇ ਨੂੰ ਰਫ਼ਾ-ਦਫ਼ਾ ਕਰ ਦਿੱਤਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਅੱਜ ਵੀ ਓਹੀ ਥਾਣਾ ਇੰਚਾਰਜ ਹੈ, ਜਿਸ ਦੀ ਸਰਕਾਰੀ ਗੱਡੀ ‘ਤੇ ਚੜ੍ਹ ਕੇ ਕੁੜੀ ਡਾਂਸ ਕਰ ਰਹੀ ਹੈ ਅਤੇ ਰੀਲ ਬਣਾ ਰਹੀ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਐੱਸ. ਐੱਚ. ਓ. ਨੂੰ ਇਸ ਮਾਮਲੇ ਸਬੰਧੀ ਲਾਈਨ ਹਾਜ਼ਰ ਕੀਤਾ ਗਿਆ ਹੈ।