ਜਲੰਧਰ ‘ਚ ਇੱਕ ਸਾਲ ਵਿੱਚ 20 ਰੁਪਏ ਲੀਟਰ ਮਹਿੰਗਾ ਹੋਇਆ ਪੈਟ੍ਰੋਲ

0
2374

ਜਲੰਧਰ | ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ ਅਤੇ ਸਰਕਾਰ ਇਨ੍ਹਾਂ ਨੂੰ ਕਾਬੂ ਕਰਨ ਵਿੱਚ ਕੋਈ ਦਿਲਚਸਪੀ ਵਿਖਾਉਂਦੀ ਨਜ਼ਰ ਨਹੀਂ ਆ ਰਹੀ।

ਜਲੰਧਰ ਜਿਲੇ ਦੀ ਹੀ ਗੱਲ ਕਰੀਏ ਤਾਂ ਇੱਥੇ ਪਿਛਲੇ ਇੱਕ ਸਾਲ ਵਿੱਚ ਪੈਟ੍ਰੋਲ 20 ਰੁਪਏ ਲੀਟਰ ਮਹਿੰਗਾ ਹੋ ਚੁੱਕਿਆ ਹੈ। ਡੀਜ਼ਲ ਇਸੇ ਤਰ੍ਹਾਂ 19 ਰੁਪਏ ਲੀਟਰ ਵੱਧ ਚੁੱਕਿਆ ਹੈ।

ਪੈਟ੍ਰੋਲ ਦੀ ਮੌਜੂਦਾ ਕੀਮਤ ਹੁਣ ਕਰੀਬ 91.53 ਪੈਸੇ ਹੈ ਜੋ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ 71.87 ਪੈਸੇ ਸੀ। ਡੀਜਲ ਦੀ ਕੀਮਤ ਅੱਜ-ਕੱਲ 82.67 ਰੁਪਏ ਲੀਟਰ ਹੈ ਜੋ ਕਿ ਪਿਛਲੇ ਸਾਲ 63.62 ਰੁਪਏ ਹੁੰਦੀ ਸੀ।

ਸੂਬਾ ਅਤੇ ਕੇਂਦਰ ਸਰਕਾਰਾਂ ਪੈਟ੍ਰੋਲ ਉੱਤੇ ਵੈਟ ਨਹੀਂ ਘਟਾ ਰਹੀਆਂ ਜਿਸ ਕਾਰਨ ਪੈਟ੍ਰੋਲ ਮਹਿੰਗਾ ਹੁੰਦਾ ਜਾ ਰਿਹਾ ਹੈ। ਪੈਟ੍ਰੋਲ ਮਹਿੰਗਾ ਹੋਣ ਨਾਲ ਹੋਰ ਚੀਜਾਂ ਦੇ ਰੇਟ ਵੀ ਆਪਣੇ ਆਪ ਵੱਧ ਜਾਂਦੇ ਹਨ।

ਪੈਟ੍ਰੋਲ-ਡੀਜ਼ਲ ਦੇ ਵੱਧ ਰਹੇ ਰੇਟਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ…

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ  
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )