ਜਲੰਧਰ | ਕਿਸਾਨੀ ਅੰਦੋਲਨ ਦੌਰਾਨ ਸਿਆਸੀ ਲੀਡਰਾਂ ਨੂੰ ਲਗਾਤਾਰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਨੀਵਾਰ ਨੂੰ ਜਲੰਧਰ ਦੇ ਭੋਗਪੁਰ ‘ਚ ਰੈਲੀ ਕਰਨ ਪੁੱਜੇ ਸੁਖਬੀਰ ਬਾਦਲ ਦੀ ਗੱਡੀ ‘ਤੇ ਇੱਕ ਕਿਸਾਨ ਵੱਲੋਂ ਜੁੱਤੀ ਸੁੱਟੀ ਗਈ।
ਅੱਜ ਭੋਗਪੁਰ ‘ਚ ਅਕਾਲੀ-ਬੀਐਸਪੀ ਦੀ ਰੈਲੀ ਸੀ। ਕਿਸਾਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਰੈਲੀ ਨਹੀਂ ਹੋਣ ਦੇਣਗੇ। ਅੱਜ ਸਵੇਰੇ ਹੀ ਕਿਸਾਨ ਰੈਲੀ ਵਾਲੀ ਥਾਂ ‘ਤੇ ਪਹੁੰਚ ਗਏ। ਕਿਸਾਨਾਂ ਨੇ ਟੈਂਟ ਲਗਾ ਕੇ ਅਕਾਲੀ ਦਲ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਾਫਲਾ ਸਖਤ ਪੁਲਿਸ ਪਹਿਰੇ ‘ਚ ਰੈਲੀ ਵਾਲੀ ਥਾਂ ‘ਤੇ ਪੁੱਜਾ ਇਸ ਦੌਰਾਨ ਹੀ ਕਿਸੇ ਨੇ ਸੁਖਬੀਰ ਤੇ ਗੱਡੀ ‘ਤੇ ਜੁੱਤੀ ਮਾਰੀ।
ਇਸ ਘਟਨਾ ਤੋਂ ਬਾਅਦ ਸੁਖਬੀਰ ਦਾ ਕਾਫਲਾ ਨਹੀਂ ਰੁੱਕਿਆ ਅਤੇ ਉਨ੍ਹਾਂ ਦੀਆਂ ਗੱਡੀਆਂ ਪੁਲਿਸ ਪਹਿਰੇ ‘ਚ ਚਲੀਆਂ ਗਈਆਂ।