ਜਲੰਧਰ ਕੈਂਟ ‘ਚ ਰੇਲਵੇ ਦੀ ਪ੍ਰਾਪਰਟੀ ਚੋਰੀ ਕਰ ਕਬਾੜ ‘ਚ ਵੇਚਣ ਵਾਲਾ ਕਬਾੜੀਏ ਸਣੇ ਕਾਬੂ

0
1060

ਜਲੰਧਰ ਕੈਂਟ (ਸੂਰਜ ਚੱਢਾ) | ਰੇਲਵੇ ਪੁਲਿਸ ਨੇ ਗੁਪਤ ਸੂਚਨਾ ਤੇ ਕਾਰਵਾਈ ਕਰਦਿਆਂ ਰੇਲਵੇ ਦੀ ਪ੍ਰਾਪਰਟੀ ਚੋਰੀ ਕਰ ਕਬਾੜੀਏ ਨੂੰ ਵੇਚਣ ਵਾਲੇ ਵਿਜੈ ਕੁਮਾਰ ਨੂੰ ਰਾਮਾ ਮੰਡੀ ਪੁੱਲ ਹੇਠੋਂ ਗ੍ਰਿਫਤਾਰ ਕੀਤਾ ।

ਪੁੱਛਗਿੱਛ ‘ਚ ਉਸਨੇ ਦੱਸਿਆ ਕਿ ਉਹ ਚੋਰੀ ਦਾ ਸਮਾਨ ਦਕੋਹਾ ‘ਚ ਕਬਾੜ ਦਾ ਕੰਮ ਕਰਨ ਵਾਲੇ ਸਿਮਰਨਜੀਤ ਨੂੰ ਵੇਚਦਾ ਸੀ। ਜਿਸ ਤੋਂ ਬਾਅਦ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਕਬਾੜੀਏ ਕੋਲੋਂ ਪੈਨ ਡ੍ਰਿਪ ਕਲਿਪ 327 ਨਗ, 75 ਮੀਟਰ ਲਾਈਨ ਬਰਾਮਦ ਕੀਤਾ। ਦੋਵੇਂ ਅਰੋਪੀਆਂ ਨੂੰ ਪੁੱਛ ਗਿੱਛ ਦੇ ਲਈ ਰਿਮਾਂਡ ਤੇ ਲਿਆ ਗਿਆ ਹੈ ।