ਜਲੰਧਰ ‘ਚ ਬੀਜੇਪੀ ਅਤੇ ਅਕਾਲੀ ਦਲ ਦਾ ਸਿਰਫ 1-1 ਉਮੀਦਵਾਰ ਹੀ ਜਿੱਤਿਆ, ਕਾਂਗਰਸ ਦੇ 110 ਵਿੱਚੋਂ ਜਿੱਤੇ 47

0
1478

ਜਲੰਧਰ | ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਅਤੇ ਅਕਾਲੀ ਦਲ ਨੂੰ ਕਿਸਾਨਾਂ ਦੇ ਨਾਲ-ਨਾਲ ਲੋਕਾਂ ਦੇ ਰੋਹ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਜਲੰਧਰ ਦੇ 8 ਇਲਾਕਿਆਂ ਵਿੱਚ ਹੋਈਆਂ ਚੋਣਾਂ ਵਿੱਚ ਭਾਜਪਾ ਨੂੰ ਸਿਰਫ ਇੱਕ ਵਾਰਡ ਵਿੱਚ ਜਿੱਤ ਮਿਲੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਨੂੰ ਵੀ ਸਿਰਫ ਇੱਕ ਹੀ ਵਾਰਡ ਵਿੱਚ ਕਾਮਯਾਬੀ ਮਿਲੀ ਹੈ।

ਜਿਲ੍ਹੇ ਦੇ 110 ਵਾਰਡਾਂ ਵਿੱਚ ਵੋਟਿੰਗ ਹੋਈ ਸੀ। ਬੀਜੇਪੀ ਦਾ ਇੱਕ ਉਮੀਦਵਾਰ ਸਿਰਫ ਨੂਰਮਹਿਲ ਵਿੱਚ ਹੀ ਜਿੱਤ ਸਕਿਆ। ਅਕਾਲੀ ਦਲ ਦਾ ਇੱਕ ਉਮੀਦਵਾਰ ਆਦਮਪੁਰ ਵਿੱਚ ਜਿੱਤਿਆ ਹੈ। ਆਜਾਦ ਤੌਰ ਉੱਤੇ ਚੋਣਾਂ ਲੜ੍ਹਣ ਵਾਲੇ 59 ਉਮੀਦਵਾਰਾਂ ਨੂੰ ਕਾਮਯਾਬੀ ਮਿਲੀ ਹੈ। ਕਾਂਗਰਸ ਨੂੰ 47 ਵਾਰਡਾਂ ਵਿੱਚ ਜਿੱਤ ਹਾਸਿਲ ਹੋਈ ਹੈ।

ਬੀਐਸਪੀ ਨੂੰ ਆਦਮਪੁਰ ਅਤੇ ਫਿਲੌਰ ਤੋਂ ਇੱਕ-ਇੱਕ ਵਾਰਡ ਵਿੱਚ ਕਾਮਯਾਬੀ ਮਿਲੀ ਹੈ।