ਜਲੰਧਰ ‘ਚ ਟੀਚਰ ‘ਤੇ ਨੌਜਵਾਨ ਨੇ ਕੀਤਾ ਚਾਕੂ ਨਾਲ ਹਮਲਾ, ਰੱਖਦਾ ਸੀ ਗੰਦੀ ਨਜ਼ਰ

0
694

ਜਲੰਧਰ | ਇਥੋਂ ਦੇ ਮੁਹੱਲਾ ਨੰ. 24 ‘ਚ ਰਹਿਣ ਵਾਲੀ ਇਕ ਅਧਿਆਪਕਾ ਨੂੰ ਗੁਆਂਢ ‘ਚ ਹਲਵਾਈ ਦੀ ਦੁਕਾਨ ‘ਤੇ ਕੰਮ ਕਰਦੇ ਵਿਅਕਤੀ ਨੇ ਚਾਕੂ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਜ਼ਖ਼ਮੀ ਹਾਲਤ ‘ਚ ਕੈਂਟ ਦੇ ਫ਼ੌਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਅਧਿਆਪਕਾ ‘ਤੇ ਮਾੜੀ ਨਜ਼ਰ ਰੱਖ ਰਿਹਾ ਸੀ। ਮੌਕੇ ‘ਤੇ ਪਹੁੰਚੀ ਕੈਂਟ ਪੁਲਿਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਗੰਭੀਰਤਾ ਨਾਲ ਜਾਂਚ ‘ਚ ਜੁਟੀ ਹੋਈ ਹੈ।