ਜਲੰਧਰ ‘ਚ 4 ਮੌਤਾਂ ਸਮੇਤ 70 ਨਵੇਂ ਮਾਮਲੇ ਆਏ ਸਾਹਮਣੇ, ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ ਹੋਈ 86

0
485

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਹੁਣ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਮੰਗਲਵਾਰ ਨੂੰ ਕੋਰੋਨਾ ਦੇ 16 ਕੇਸਾਂ ਤੋਂ ਬਾਅਦ ਦੁਪਹਿਰ 4 ਵਜੇ ਤੱਕ ਕੋਰੋਨਾ ਦੇ 70 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਤੇ ਚਾਰ ਮੌਤਾਂ ਵੀ ਹੋ ਗਈਆਂ ਨੇ। ਇਹ ਅੱਜ ਹੁਣ ਤੱਕ 86 ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਮਾਮਲਿਆ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3308 ਹੋ ਗਈ ਹੈ ਤੇ 997 ਕੇਸ ਐਕਟਿਵ ਹਨ। ਜਲੰਧਰ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 86 ਹੈ। ਸੋਮਵਾਰ ਨੂੰ ਵੀ ਕੋਰੋਨਾ ਦੇ 166 ਮਾਮਲੇ ਸਾਹਮਣੇ ਆਏ ਸਨ। ਪਿਛਲੇ 44 ਦਿਨਾਂ ਵਿਚ ਜਲੰਧਰ ਚ ਕੋਰੋਨਾ ਦੇ 167 ਮਾਮਲੇ ਸਾਹਮਣੇ ਆਏ ਸੀ ਜਦਕਿ ਹੁਣ ਇਕ ਦਿਨ ਦਾ ਅੰਕੜਾ ਇੰਨਾ ਹੈ।