ਜਲੰਧਰ ‘ਚ 2 ਮੌਤਾਂ ਸਮੇਤ 67 ਨਵੇਂ ਮਾਮਲੇ ਆਏ ਸਾਹਮਣੇ, ਮੌਤਾਂ ਦੀ ਗਿਣਤੀ ਹੋਈ 137

0
754

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਅੰਕੜੇ ਵੱਧਣ ਦੇ ਨਾਲ-ਨਾਲ ਹੁਣ ਮੌਤਾਂ ਦੀ ਗਿਣਤੀ ਵੀ ਵੱਧਣ ਲੱਗ ਪਈ ਹੈ। ਅੱਜ ਵੀ ਕੋਰੋਨਾ ਨਾਲ ਦੋ ਮੌਤਾਂ ਸਮੇਤ 67 ਨਵੇਂ ਮਾਮਲੇ ਸਾਹਮਣੇ ਆਏ ਹਨ । ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5400 ਤੋਂ ਪਾਰ ਹੋ ਗਈ ਹੈ। ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ ਹੁਣ ਤੱਕ 137 ਹੈ।  

ਦੱਸ ਦਈਏ ਕਿ ਮ੍ਰਿਤਕ ਪੰਜਾਬੀ ਬਾਗ ਤੇ ਨੀਲਾ ਮਹਿਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਐਤਵਾਰ ਨੂੰ ਵੀ ਕੋਰੋਨਾ ਦੇ 70 ਕੇਸਾਂ ਦੇ ਨਾਲ 2 ਮੌਤਾਂ ਹੋ ਗਈਆਂ ਸਨ। ਹੁਣ ਤੱਕ ਜ਼ਿਲ੍ਹੇ ਵਿਚ ਕੋਰੋਨਾ ਤੋਂ 3258 ਲੋਕ ਜੰਗ ਵੀ ਜਿੱਤ ਚੁੱਕੇ ਹਨ।

जालंधर की हर खबर सबसे पहले

जालंधर बुलेटिन के वट्सएप ग्रुप से जुड़िए – 

टैलीग्राम एप पर हमारे चैनल को सब्सक्राइब करें – https://t.me/Jalandharbulletin