ਜਲੰਧਰ . ਜ਼ਿਲ੍ਹਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸਿਹਤ ਵਿਭਾਗ ਦੇ ਅਨੁਸਾਰ ਅੱਜ ਜਿਲ੍ਹੇ ਵਿਚ ਕੋਰੋਨਾ ਦੇ 55 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਇਕ ਵੱਡੇ ਹਸਪਤਾਲ ਦੀ ਮਹਿਲਾ ਔਰਤ ਵੀ ਸ਼ਾਮਲ ਹੈ। ਇਸਦੇ ਨਾਲ ਹੀ 439 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ। ਅੱਜ ਆਏ ਕੇਸਾਂ ਦੇ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1272 ਹੋ ਗਈ ਹੈ।
529 ਦੀ ਰਿਪੋਰਟ ਆਈ ਨੈਗੇਟਿਵ, 16 ਮਰੀਜ਼ ਘਰਾਂ ਨੂੰ ਪਰਤੇ
ਦੱਸ ਦਈਏ ਕਿ ਐਤਵਾਰ ਨੂੰ 33 ਮਰੀਜ਼ ਸਾਹਮਣੇ ਆਏ ਸਨ ਤੇ 529 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ ਨਾਲ ਹੀ 16 ਮਰੀਜ਼ ਠੀਕ ਹੋ ਕੇ ਘਰਾਂ ਨੂੰ ਵੀ ਪਰਤੇ ਹਨ। ਸਿਹਤ ਵਿਭਾਗ ਦੁਆਰਾ ਮਿਲੀ ਜਾਣਕਾਰੀ ਮੁਤਾਬਿਕ 662 ਸੈਂਪਲਾਂ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ।