ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਰਫਤਾਰ ਤੇਜ਼ ਹੋ ਗਈ ਹੈ। ਹੁਣ ਜ਼ਿਲ੍ਹੇ ਵਿਚ 518 ਹੀ ਜ਼ੇਰੇ ਇਲਾਜ ਕੋਰੋਨਾ ਮਰੀਜ਼ ਰਹਿ ਗਏ ਹਨ ਪਰ ਚਿੰਤਾ ਹੀ ਹੈ ਕਿ ਨਵੇਂ ਕੋਰੋਨਾ ਕੇਸ ਵੀ ਆ ਰਹੇ ਹਨ। ਜ਼ਿਲ੍ਹੇ ਪ੍ਰਸ਼ਾਸਨ ਦੁਆਰਾ ਕੋਰੋਨਾ ਨੂੰ ਠੱਲ੍ਹ ਪਾਉਣ ਲਈ 340 ਆਈਸੋਲੇਸ਼ਨ ਬੈੱਡਜ਼,12 ਵੈਟੀਲੇਟਰ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬਿਨਾਂ ਲੱਛਣਾਂ ਬਾਰੇ ਕੋਰੋਨਾ ਮਰੀਜ਼ਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਬਣਾਏ ਗਏ ਕੋਵਿਡ ਕੇਅਰ ਸੈਂਟਰਾਂ ਵਿਚ ਰੱਖਿਆ ਜਾ ਜਾਂਦਾ ਹੈ। ਜ਼ਿਲ੍ਹੇ ਵਿਚ ਦੋਂ ਦਿਨ ਵਿਚ ਹੀ 125 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ ਜੋ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਜ਼ਿਲ੍ਹੇ ਵਿਚ ਕੋਰੋਨਾ ਨਾਲ ਹੁਣ ਤੱਕ 36 ਮੌਤਾਂ ਵੀ ਹੋ ਚੁੱਕੀਆਂ ਹਨ।
ਕਿੱਥੇ ਕਿੰਨੇ ਮਰੀਜ਼
ਸਿਵਲ ਹਸਪਤਾਲ ਜਲੰਧਰ – 65
ਸ਼ਾਹਕੋਟ – 6
ਲੁਧਿਆਣਾ – 12
ਪੀਜੀਆਈ – 1
ਮੈਮੋਰੀਅਲ ਸਕੂਲ – 162
ਹੋਮ ਕਵਾਰੰਟੀਨ – 103
ਮਿਲਟਰੀ ਹਸਪਤਾਲ -51
ਬੀਐਸਐਫ – 67
ਪਟੇਲ – 12
ਐਨਐਚਐਸ – 3
ਕੈਪੀਟਲ – 2
ਪਿਮਸ – 32