ਜਲੰਧਰ ‘ਚ ਕੋਰਟ ਦੇ ਸਾਹਮਣੇ ਮਹਿਲਾ ਪੁਲਿਸ ਮੁਲਾਜ਼ਮ ਦੇ ਪਾੜੇ ਕੱਪੜੇ, ਭਰਾ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

0
1710

ਜਲੰਧਰ | ਅੱਜ ਸਥਾਨਕ ਕੋਰਟ ਦੇ ਸਾਹਮਣੇ ਹੀ 2 ਧੜਿਆਂ ‘ਚ ਜੰਮ ਕੇ ਕੁੱਟ-ਮਾਰ ਹੋਈ। ਇਸ ਦੌਰਾਨ ਇਕ ਔਰਤ ਦੇ ਕੱਪੜੇ ਪਾੜਨ ਦੇ ਵੀ ਦੋਸ਼ ਲੱਗੇ ਹਨ। ਇਕ ਵਿਅਕਤੀ ਦੇ ਮੂੰਹ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਜਲੰਧਰ ‘ਚ ਕੋਰਟ ਦੇ ਸਾਹਮਣੇ ਅੱਜ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਕੁਝ ਲੋਕ ਆਪਣੀ ਤਰੀਕ ਭੁਗਤਣ ਆਏ ਸਨ। ਇਸ ਦੌਰਾਨ 2 ਪੱਖਾਂ ‘ਚ ਕੁੱਟ-ਮਾਰ ਸ਼ੁਰੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁੱਟ-ਮਾਰ ਵਕੀਲਾਂ ਦੇ ਚੈਂਬਰ ਦੇ ਸਾਹਮਣੇ ਸ਼ੁਰੂ ਹੋਈ। ਇਸ ਦੌਰਾਨ ਉਥੇ ਪੁਲਿਸ ਵੀ ਮੌਜੂਦ ਸੀ।

ਕੁੱਟ-ਮਾਰ ਦੌਰਾਨ ਸਿਵਿਲ ਡਰੈੱਸ ‘ਚ ਮੌਜੂਦ ਇਕ ਮਹਿਲਾ ਪੁਲਿਸ ਮੁਲਾਜ਼ਮ ਦੇ ਵੀ ਕੱਪੜੇ ਪਾੜ ਦਿੱਤੇ ਗਏ, ਜੋ ਐੱਸਐੱਸਪੀ ਦਿਹਾਤੀ ਦਫਤਰ ‘ਚ ਤਾਇਨਾਤ ਦੱਸੀ ਜਾ ਰਹੀ ਹੈ। ਉਕਤ ਮਹਿਲਾ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਹ ਆਪਣੇ ਭਰਾ ਦੇ ਕੇਸ ਦੇ ਸਿਲਸਿਲੇ ‘ਚ ਕੋਰਟ ਆਈ ਸੀ।

ਉਥੇ ਹੀ ਔਰਤ ਵੱਲੋਂ ਜਿਸ ਵਿਅਕਤੀ ‘ਤੇ ਕੱਪੜੇ ਪਾੜਨ ਦਾ ਦੋਸ਼ ਲੱਗਾ, ਉਸ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦਾ ਕਿਰਾਏ ਦੇ ਮਕਾਨ ਨੂੰ ਲੈ ਕੇ ਕੇਸ ਚੱਲ ਰਿਹਾ ਹੈ।