ਫਰੀਦਕੋਟ/ਚੰਡੀਗੜ੍ਹ , 4 ਨਵੰਬਰ | ਫਰੀਦਕੋਟ ਦੀ ਅਦਾਲਤ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੱਜ ਦੇ ਹੀ ਇਕ ਰਿਸ਼ਤੇਦਾਰ ਵਿਚ ਚਚੇਰਾ ਭਰਾ ਲੱਗਦੇ ਵਿਅਕਤੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਜੱਜ ‘ਤੇ ਭ੍ਰਿਸ਼ਟਾਚਾਰ ਦੇ ਆਰੋਪ ਅਤੇ ਅਹੁਦੇ ਦੀ ਦੁਰਵਰਤੋਂ ਕਰਕੇ ਕਰੋੜਾਂ ਦੀ ਜਾਇਦਾਦ ਬਣਾਉਣ ਦਾ ਦੋਸ਼ ਲਾਇਆ ਹੈ। ਇਸ ਤੋਂ ਇਲਾਵਾ ਈਡੀ ਤੋਂ ਜਾਂਚ ਦੀ ਬੇਨਤੀ ਕੀਤੀ ਹੈ।
ਸ਼ਿਕਾਇਤ ਕਰਨ ਵਾਲਾ ਜਿਸਦੀ ਪਛਾਣ ਮਹਾਵੀਰ ਕੁਮਾਰ ਦੇ ਰੂਪ ਵਿਚ ਹੋਈ ਹੈ। ਪਟੀਸ਼ਨ ਵਿਚ ਉਸ ਨੇ ਕਿਹਾ ਕਿ ਉਹ ਜੱਜ ਦਾ ਚਚੇਰਾ ਭਰਾ ਹੈ। ਜੱਜ ਨੇ ਸੱਸ ਤੇ ਆਪਣੇ ਬੇਟੇ ਦੇ ਨਾਂ ‘ਤੇ ਵੀ ਜਾਇਦਾਦਾਂ ਖਰੀਦਿਆਂ ਹਨ। 23 ਸਤੰਬਰ 2022 ਨੂੰ ਜੱਜ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਦੁਬਾਰਾ ਹੁਣ ਈਡੀ ਤੋਂ ਜਾਂਚ ਦੀ ਮੰਗ ਕਰਦੇ ਹੋਏ ਹਾਈਕੋਰਟ ਵਿਚ ਪਟੀਸ਼ਨ ਪਾਈ ਹੈ।