ਫਰੀਦਕੋਟ ‘ਚ ਯਾਰ ਨੇ ਹੀ ਕੀਤਾ ਯਾਰ ਦਾ ਕ.ਤਲ, ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ

0
1918

ਫਰੀਦਕੋਟ, 27 ਨਵੰਬਰ | ਇਥੋੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਸਬਾ ਕੋਟਕਪੁਰੇ ਦੇ ਮੁਹੱਲਾ ਨਿਰਮਾਨਪੁਰਾ ਵਿਚ ਕਰੀਬ 50 ਸਾਲ ਦੇ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤ.ਲ ਕੀਤਾ ਗਿਆ। ਮੁਹੱਲੇ ਵਾਲਿਆਂ ਨੇ ਦੱਸਿਆ ਕਿ ਇਕ ਰਵੀ ਨਾਮ ਦੇ ਵਿਅਕਤੀ ਵੱਲੋਂ ਆਪਣੇ ਹੀ ਇਕ ਸਾਥੀ ਨੂੰ ਨਿਰਮਾਣ ਅਧੀਨ ਇਮਾਰਤ ‘ਚ ਬੇਰਹਿਮੀ ਨਾਲ ਕ.ਤਲ ਕਰ ਦਿੱਤਾ ਗਿਆ। ਇਨ੍ਹਾਂ ਦੋਵਾਂ ਵਿਚਾਲੇ ਝਗੜਾ ਹੋਇਆ ਦੱਸਿਆ ਜਾ ਰਿਹਾ ਹੈ।

ਇਸ ਦੌਰਾਨ ਕਾਫੀ ਆਵਾਜ਼ਾਂ ਵੀ ਆਈਆਂ ਪਰ ਮੁਹੱਲੇ ਵਾਲਿਆਂ ਨੇ ਕਿਹਾ ਕਿ ਜਿਸ ਬੰਦੇ ਵੱਲੋਂ ਕਤਲ ਕੀਤਾ ਗਿਆ ਹੈ, ਇਹ ਅਕਸਰ ਹੀ ਰੌਲਾ ਪਾਉਂਦਾ ਸੀ। ਸਾਨੂੰ ਇਹ ਲੱਗਾ ਕਿ ਇਹ ਪਹਿਲਾਂ ਵਾਂਗ ਅੱਜ ਵੀ ਰੌਲਾ ਪਾ ਰਿਹਾ ਹੈ। ਰੌਲਾ ਜ਼ਿਆਦਾ ਸੁਣ ਕੇ ਜਦੋਂ ਸਾਰੇ ਮੁਹੱਲੇ ਵਾਲੇ ਇਕੱਠੇ ਹੋਏ ਤਾਂ ਦੇਖਿਆ ਕਿ ਇਕ ਵਿਅਕਤੀ ਖੂਨ ਨਾਲ ਲੱਥਪੱਥ ਸੀ। ਵਾਰਦਾਤ ਤੋਂ ਬਾਅਦ ਰਵੀ ਕੁਮਾਰ ਜਦੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਸੀਂ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਰਵੀ ਨੂੰ ਕਾਬੂ ਕੀਤਾ ਤੇ ਡੈੱਡ ਬਾਡੀ ਵੀ ਆਪਣੇ ਕਬਜ਼ੇ ਵਿਚ ਲੈ ਲਈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਦੀ ਉਮਰ ਕਰੀਬ 45 ਤੋਂ 50 ਸਾਲ ਲੱਗ ਰਹੀ ਹੈ। ਤਫਤੀਸ਼ ਚੱਲ ਰਹੀ ਹੈ।