ਚੰਡੀਗੜ੍ਹ | ਸੈਕਟਰ 61 ਵਿੱਚ ਇੱਕ ਕੋਆਪ੍ਰੇਟਿਵ ਬੈਂਕ ਵਿੱਚ ਬੰਦੂਕ ਵਿਖਾ ਕੇ 10 ਲੱਖ ਰੁਪਏ ਲੁੱਟ ਲਏ ਗਏ ਹਨ।
ਜਾਣਕਾਰੀ ਮੁਤਾਬਿਕ ਇੱਕ ਬਦਮਾਸ਼ ਨੇ ਬੈਂਕ ਵਿੱਚ ਵੜ੍ਹ ਲੁੱਟ ਕੀਤੀ। ਲੁਟੇਰਾ ਅਰਾਮ ਨਾਲ ਆਇਆ ਅਤੇ ਆਪਣੇ ਖਾਤੇ ਦੀ ਡਿਟੇਲ ਬਾਰੇ ਪੁੱਛਿਆ। ਇਸੇ ਦੌਰਾਨ ਉਸ ਨੇ ਇੱਕ ਕਰਮਚਾਰੀ ਉੱਪਰ ਬੰਦੂਕ ਰੱਖ ਦਿੱਤੀ ਅਤੇ 10 ਲੱਖ ਰੁਪਏ ਲੈ ਕੇ ਭੱਜ ਗਿਆ।
ਪੁਲਿਸ ਮੌਕੇ ਉੱਤੇ ਪਹੁੰਚ ਚੁੱਕੀ ਹੈ ਅਤੇ ਨੇੜੇ-ਤੇੜੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।