ਜਲੰਧਰ ਦਾ ਇੱਕ ਹੋਰ ਟ੍ਰੈਵਲ ਏਜੰਟ ਦਫਤਰ ਬੰਦ ਕਰਕੇ ਫਰਾਰ, ਸੈਕੜੇ ਲੋਕਾਂ ਨਾਲ ਠੱਗੀ; ਭਾਰੀ ਹੰਗਾਮਾ

0
3014

ਜਲੰਧਰ | ਬਾਹਰਲੇ ਮੁਲਕਾਂ ਵਿੱਚ ਭੇਜਣ ਦੇ ਨਾਂ ‘ਤੇ ਠੱਗੀ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਪੀਪੀਆਰ ਮਾਲ ਵਿੱਚ ਬਣਿਆ ਟ੍ਰੈਵਲ ਏਜੰਟ ਦਾ ਇੱਕ ਦਫਤਰ ਸ਼ੁੱਕਰਵਾਰ ਤੋਂ ਬੰਦ ਹੈ। ਅੱਜ ਉੱਥੇ ਸੈਕੜੇ ਪੀੜਤ ਇਕੱਠਾ ਹੋ ਕੇ ਹੰਗਾਮਾ ਕਰ ਰਹੇ ਹਨ।

ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਪੀਪੀਆਰ ਮੌਲ ਵਿੱਚ ਏ ਟੂ ਜੈੱਡ ਇੰਮੀਗ੍ਰੇਸ਼ਨ ਦਾ ਦਫਤਰ ਹੈ। ਉਸ ਦੇ ਬਾਹਰ ਲੋਕ ਹੰਗਾਮਾ ਕਰ ਰਹੇ ਹਨ। ਸ਼ੁੱਕਰਵਾਰ ਤੋਂ ਦਫਤਰ ਬੰਦ ਹੈ। ਕੰਪਨੀ ਨੇ ਲੋਕਾਂ ਨੂੰ ਬਾਹਰ ਭੇਜਣ ਦਾ ਕਿਹਾ ਹੋਇਆ ਸੀ।

ਪੀਪੀਆਰ ਮੌਲ ਵਾਲਿਆਂ ਤੋਂ ਰੈਂਟ ਐਗ੍ਰੀਮੈਂਟ ਲੈ ਰਹੇ ਹਾਂ ਜਿਸ ਨਾਲ ਪਤਾ ਲੱਗ ਸਕੇ ਕਿ ਇਸ ਦਫਤਰ ਦੇ ਮਾਲਕ ਕੌਣ ਸਨ। ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।