ਗੁੱਸੇ ‘ਚ ਸਿੱਧੂੂ ਮੂਸੇਵਾਲਾ ਦੇ ਪਿਤਾ,-ਕਿਹਾ ਕਤਲ ਦਾ ਬਦਲਾ ਕਤਲ ਨਾਲ ਲੈਣਾ ਹੋਵੇਗਾ

0
667

ਬਠਿੰਡਾ, 29 ਅਕਤੂਬਰ| ਬਠਿੰਡਾ ਵਿੱਚ ਹਰਜਿੰਦਰ ਸਿੰਘ ਉਰਫ਼ ਮੇਲਾ ਦੇ ਕਤਲ ਤੋਂ ਬਾਅਦ ਵਪਾਰੀ ਵਰਗ ਵਿੱਚ ਗੁੱਸਾ ਹੈ। ਇਸ ਦੌਰਾਨ ਵਪਾਰੀਆਂ ਦੇ ਧਰਨੇ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪੁੱਜੇ। ਉਨ੍ਹਾਂ ਸਰਕਾਰ ਅਤੇ ਸਿਸਟਮ ‘ਤੇ ਸਵਾਲ ਖੜ੍ਹੇ ਕੀਤੇ।

ਬਲਕੌਰ ਸਿੰਘ ਨੇ ਕਿਹਾ ਕਿ ਉਹ ਹਰਜਿੰਦਰ ਸਿੰਘ ਮੇਲੇ ਦੇ ਕਤਲ ਤੋਂ ਦੁਖੀ ਹਨ। ਹੁਣ ਸਾਨੂੰ ਕਤਲ ਦਾ ਬਦਲਾ ਕਤਲ ਨਾਲ ਲੈਣਾ ਹੋਵੇਗਾ। ਸਰਕਾਰ ਨੂੰ ਹੋਰ ਰਾਜਾਂ ਵਾਂਗ ਸਖ਼ਤ ਕਾਨੂੰਨ ਬਣਾਉਣਾ ਪਵੇਗਾ। ਕਤਲ ਕਰਨ ਵਾਲਿਆਂ ਨੂੰ ਬਾਜ਼ਾਰ ਦੇ ਵਿਚਕਾਰ ਗੋਲੀ ਮਾਰ ਦਿੱਤੀ ਜਾਵੇ।

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਮੈਂ ਸਿਰ ‘ਤੇ ਕਫ਼ਨ ਬੰਨ੍ਹ ਕੇ ਤੁਰਦਾ ਹਾਂ। ਮੈਂ ਕਿਸੇ ਵੇਲੇ ਵੀ ਕਿਸੇ ਦੀ ਗੋਲੀ ਦਾ ਨਿਸ਼ਾਨਾ ਬਣ ਸਕਦਾ ਹਾਂ। ਪੰਜਾਬ ਵਿੱਚ ਦਿਨੋ-ਦਿਨ ਗੈਂਗਸਟਰ ਵਧਦੇ ਜਾ ਰਹੇ ਹਨ। ਹਰ ਤਿੰਨ ਪਿੰਡਾਂ ਵਿੱਚ ਇੱਕ ਗੈਂਗਸਟਰ ਉੱਭਰ ਰਿਹਾ ਹੈ। ਸਰਕਾਰ ਨੂੰ ਇੱਕ ਵਟਸਐਪ ਨੰਬਰ ਜਾਰੀ ਕਰਨਾ ਚਾਹੀਦਾ ਹੈ ਜਿਸ ‘ਤੇ ਲੋਕ ਫਿਰੌਤੀ ਜਾਂ ਧਮਕੀ ਭਰੀਆਂ ਕਾਲਾਂ ਦੀ ਰਿਪੋਰਟ ਕਰ ਸਕਦੇ ਹੋਣ।

ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਡਿਬੇਟ ਪ੍ਰੋਗਰਾਮ ਵਿੱਚ ਕੁਝ ਲੋਕ ਹੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਮੈਂ ਸੋਸ਼ਲ ਮੀਡੀਆ ‘ਤੇ ਆਪਣੇ ਸਵਾਲ ਉਠਾਉਂਦਾ ਰਹਾਂਗਾ। ਸਰਕਾਰ ਜਵਾਬ ਦਵੇ ਜਾਂ ਨਾ।

ਜਲਦੀ ਹੀ ਮੁਲਜ਼ਮ ਹੋਣਗੇ ਗ੍ਰਿਫਤ ‘ਚ : ਨਰਿੰਦਰ ਸਿੰਘ, ਸਿਟੀ ਐਸ.ਪੀ, ਬਠਿੰਡਾ ਸ.

ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਅਸੀਂ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।