ਅਹਿਮ ਖਬਰ : ਅੰਮ੍ਰਿਤਸਰ ਤੋਂ ਅੱਜ ਇਟਲੀ ਦੇ ਵੇਰੋਨਾ ਸ਼ਹਿਰ ਲਈ ਰਵਾਨਾ ਹੋਵੇਗੀ ਪਹਿਲੀ ਫਲਾਈਟ

0
1346

ਅੰਮ੍ਰਿਤਸਰ, 1 ਨਵੰਬਰ | ਇਟਲੀ ਦੀ ਨਿਓਸ ਏਅਰਲਾਈਨ 1 ਨਵੰਬਰ ਨੂੰ ਅੰਮ੍ਰਿਤਸਰ ਤੋਂ ਇਟਲੀ ਦੇ ਸ਼ਹਿਰ ਵੇਰੋਨਾ ਵਿਚ ਪਹਿਲੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਪਹਿਲਾਂ ਭਾਰਤ ਦੇ ਕਿਸੇ ਵੀ ਏਅਰਪੋਰਟ ਤੋਂ ਵੇਰੋਨਾ ਲਈ ਫਲਾਈਟ ਨਹੀਂ ਹੈ।

ਦੱਸਣਯੋਗ ਹੈ ਕਿ ਸ਼ੁਰੂਆਤ ਵਿਚ 186 ਸੀਟਾਂ ਵਾਲੇ ਬੋਇੰਗ 737 ਮੈਕਸ ਪਲੇਨ ਯਾਤਰੀਆਂ ਨੂੰ ਦੋਵੇਂ ਸ਼ਹਿਰਾਂ ਵਿਚ ਸਫਰ ਕਰਵਾਏਗਾ। ਅੰਮ੍ਰਿਤਸਰ ਤੋਂ ਵੇਰੋਨਾ ਤੱਕ ਦਾ ਇਕ ਪਾਸੇ ਦਾ ਕਿਰਾਇਆ ਲਗਭਗ ਸਾਢੇ 46 ਹਜ਼ਾਰ ਰੁਪਏ ਹੋਵੇਗਾ। ਵੇਰੋਨਾ ਤੋਂ ਅੰਮ੍ਰਿਤਸਰ ਦਾ ਕਿਰਾਇਆ ਲਗਭਗ 30 ਹਜ਼ਾਰ ਰੁਪਏ ਹੋਵੇਗਾ।