ਰੇਲ ਯਾਤਰੀਆਂ ਲਈ ਅਹਿਮ ਖਬਰ ! ਦੀਵਾਲੀ ਤੇ ਛਠ ਪੂਜਾ ਲਈ ਰੇਲਵੇ ਚਲਾਏਗਾ 7000 ਸਪੈਸ਼ਲ ਟਰੇਨਾਂ

0
367

ਨਵੀਂ ਦਿੱਲੀ, 25 ਅਕਤੂਬਰ | ਭਾਰਤੀ ਰੇਲਵੇ ਇਸ ਸਾਲ ਦੀਵਾਲੀ ਅਤੇ ਛਠ ਪੂਜਾ ਲਈ 7,000 ਸਪੈਸ਼ਲ ਟਰੇਨਾਂ ਚਲਾਏਗਾ, ਜਿਸ ਨਾਲ ਹਰ ਰੋਜ਼ ਦੋ ਲੱਖ ਵਾਧੂ ਯਾਤਰੀਆਂ ਦੀ ਸਹੂਲਤ ਹੋਵੇਗੀ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਰੇਲਵੇ ਅਧਿਕਾਰੀਆਂ ਮੁਤਾਬਕ ਪਿਛਲੇ ਸਾਲ ਦੀਵਾਲੀ ਅਤੇ ਛਠ ਪੂਜਾ ਦੌਰਾਨ ਤਿਉਹਾਰਾਂ ਦੀ ਭੀੜ ਨੂੰ ਪੂਰਾ ਕਰਨ ਲਈ 4,500 ਸਪੈਸ਼ਲ ਟਰੇਨਾਂ ਚਲਾਈਆਂ ਗਈਆਂ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਮੰਤਰਾਲੇ ਨੇ ਇਸ ਸਾਲ ਸੇਵਾਵਾਂ ਵਧਾਉਣ ਦਾ ਫੈਸਲਾ ਕੀਤਾ ਹੈ। ਉੱਤਰੀ ਰੇਲਵੇ ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਰੇਲ ਗੱਡੀਆਂ ਚਲਾਏਗਾ ਕਿਉਂਕਿ ਵੱਡੀ ਗਿਣਤੀ ‘ਚ ਯਾਤਰੀ ਦੇਸ਼ ਦੇ ਪੂਰਬੀ ਹਿੱਸਿਆਂ ‘ਚ ਯਾਤਰਾ ਕਰਦੇ ਹਨ। ਉੱਤਰੀ ਰੇਲਵੇ ਨੇ ਹਾਲ ਹੀ ਵਿਚ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਇਹ ਲੋਕਾਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਣ ਵਿਚ ਮਦਦ ਕਰਨ ਲਈ ਵਿਸ਼ੇਸ਼ ਰੇਲ ਗੱਡੀਆਂ ਦੇ ਲਗਭਗ 3,050 ਫੇਰਿਆਂ ਦਾ ਸੰਚਾਲਨ ਕਰੇਗਾ।

ਬਿਆਨ ‘ਚ ਕਿਹਾ ਗਿਆ ਹੈ ਕਿ ਸਾਲ 2023 ਵਿਚ ਭਾਰਤੀ ਰੇਲਵੇ ਨੇ ਵਿਸ਼ੇਸ਼ ਤਿਉਹਾਰਾਂ ਮੌਕੇ ਰੇਲਗੱਡੀਆਂ ਚਲਾਈਆਂ, ਜਿਸ ਵਿਚ ਉੱਤਰੀ ਰੇਲਵੇ ਨੇ ਵਿਸ਼ੇਸ਼ ਰੇਲ ਗੱਡੀਆਂ ਦੀਆਂ 1,082 ਫੇਰੇ ਲਾਏ। ਇਸ ਸਾਲ ਟਰੇਨ ਦੇ 3,050 ਫੇਰੇ ਸੰਚਾਲਿਤ ਕੀਤੇ ਗਏ, ਜੋ 181 ਫੀਸਦੀ ਦਾ ਵਾਧਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਵਿਸ਼ੇਸ਼ ਰੇਲ ਗੱਡੀਆਂ ਤੋਂ ਇਲਾਵਾ ਜ਼ਿਆਦਾ ਯਾਤਰੀਆਂ ਦੇ ਬੈਠਣ ਲਈ ਟਰੇਨ ‘ਚ ਵਾਧੂ ਡੱਬੇ ਵੀ ਜੋੜੇ ਜਾ ਰਹੇ ਹਨ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)