ਦਿੱਲੀ ਏਅਰਪੋਰਟ ‘ਤੇ ਜਾਣ ਵਾਲਿਆਂ ਲਈ ਜ਼ਰੂਰੀ ਖਬਰ : ਏਅਰਲਾਈਨਜ਼ ਨੇ ਜਾਰੀ ਕੀਤੀ ਨਵੀਂ ਗਾਈਡ ਲਾਈਨ

0
397

ਨਵੀਂ ਦਿੱਲੀ | ਆਈ.ਜੀ.ਆਈ. ਏਅਰਪੋਰਟ ‘ਤੇ ਸੁਰੱਖਿਆ ਜਾਂਚ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਲਈ ਲੱਗ ਰਹੀ ਲੰਬੀ ਲਾਈਨ ਦੀ ਸਮੱਸਿਆ ਦੇ ਵਿਚਕਾਰ ਏਅਰਲਾਈਨਜ਼ ਵਾਲਿਆਂ ਵਲੋਂ ਯਾਤਰੀਆਂ ਲਈ ਨਵੀਂ ਗਾਈਡ ਲਾਈਨ ਜਾਰੀ ਕੀਤੀ ਗਈ ਹੈ ਕਿ ਉਹ ਘਰੇਲੂ ਉਡਾਣਾਂ ਲਈ ਘੱਟ ਤੋਂ ਘੱਟ ਢਾਈ ਘੰਟੇ ਪਹਿਲਾਂ ਅਤੇ ਵਿਦੇਸ਼ੀ ਉਡਾਣਾਂ ਲਈ ਸਾਢੇ 3 ਘੰਟੇ ਪਹਿਲਾਂ ਏਅਰ ਪੋਰਟ ਪਹੁੰਣ। ਏਅਰ ਪੋਰਟ ‘ਤੇ ਯਾਤਰੀਆਂ ਦੀ ਸ਼ਿਕਾਇਤ ਹਾਲੇ ਵੀ ਕਾਇਮ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਜਾਂਚ ਅਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਲਈ ਲੰਬੀ ਕਤਾਰ ‘ਚ ਕਾਫੀ ਸਮੇਂ ਤਕ ਖੜਾ ਹੋਣਾ ਪੈ ਰਿਹਾ ਹੈ। ਏਅਰ ਪੋਰਟ ਸੂਤਰਾਂ ਦਾ ਕਹਿਣਾ ਹੈ ਕਿ ਛੁੱਟੀਆਂ ਕਾਰਨ ਹੁਣ ਯਾਤਰੀਆਂ ਦੀ ਭੀੜ ਵੱਧ ਗਈ ਹੈ। ਭੀੜ ਪ੍ਰਬੰਧਨ ਲਈ ਕੋਸ਼ਿਸ ਜਾਰੀ ਹੈ।