ਯਾਤਰੀਆਂ ਲਈ ਅਹਿਮ ਖਬਰ ! ਜਲੰਧਰ ਸਟੇਸ਼ਨ ‘ਤੇ ਅੱਜ ਤੋਂ 27 ਨਵੰਬਰ ਤੱਕ ਨਹੀਂ ਆਉਣਗੀਆਂ 16 ਟਰੇਨਾਂ, ਵੇਖੋ ਲਿਸਟ

0
284

ਜਲੰਧਰ, 16 ਨਵੰਬਰ | ਰੇਲਗੱਡੀ ਦੁਆਰਾ ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਆਉਣ ਵਾਲੇ ਦਿਨਾਂ ਵਿਚ ਮੁਸ਼ਕਲਾਂ ਵਧਣ ਜਾ ਰਹੀਆਂ ਹਨ। ਟਰੇਨ ਰੱਦ ਹੋਣ ‘ਤੇ ਬੁਕਿੰਗ ਦੇ ਬਾਵਜੂਦ ਬੱਸ ਜਾਂ ਹੋਰ ਸਾਧਾਨਾਂ ਰਾਹੀਂ ਮੰਜ਼ਿਲ ‘ਤੇ ਪਹੁੰਚਣਾ ਪੈਂਦਾ ਹੈ। ਰਿਫੰਡ ਲੈਣ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਹੀ ਮੁਸਾਫਰਾਂ ਨੂੰ ਇੱਕ ਵਾਰ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਸ਼ੁੱਕਰਵਾਰ ਨੂੰ ਰੇਲਵੇ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਦੱਸਿਆ ਕਿ ਸ਼ਨੀਵਾਰ ਤੋਂ 29 ਨਵੰਬਰ ਤੱਕ 132 ਟਰੇਨਾਂ ਪ੍ਰਭਾਵਿਤ ਹੋਣਗੀਆਂ। ਸ਼ਾਨ-ਏ-ਪੰਜਾਬ ਅਤੇ ਗੋਲਡ ਸ਼ਤਾਬਦੀ ਨੂੰ ਵੀ ਟਰਮਿਨੇਟ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਫਗਵਾੜਾ ਅਤੇ ਲੁਧਿਆਣਾ ਸਟੇਸ਼ਨ ‘ਤੇ ਰੋਕ ਕੇ ਚਲਾਇਆ ਜਾਵੇਗਾ। 56 ਟਰੇਨਾਂ ਰੱਦ, 48 ਟਰੇਨਾਂ 20 ਮਿੰਟ ਤੋਂ 3 ਘੰਟੇ ਤੱਕ ਦੇਰੀ ਨਾਲ ਚੱਲਣਗੀਆਂ, 32 ਟਰੇਨਾਂ ਸ਼ਾਟ ਟਰਮਿਨੇਟ ਤੇ ਰੀਸ਼ਡਿਊਲ ਕਰ ਕੇ ਚਲਾਈਆਂ ਜਾਣਗੀਆਂ।

ਰੇਲਗੱਡੀ ਦਾ ਨਾਮ                        ਟਰੇਨ ਨੰਬਰ                              ਮਿਤੀ

ਪਠਾਨਕੋਟ-ਦਿੱਲੀ                        22430 ਅਤੇ 22429              16 ਤੋਂ 28 ਨਵੰਬਰ ਤੱਕ

ਅੰਮ੍ਰਿਤਸਰ-ਨੰਗਲ ਡੈਮ                   14505 ਅਤੇ 14506              27 ਨਵੰਬਰ ਤੱਕ

ਅੰਮ੍ਰਿਤਸਰ ਜੈ ਨਗਰ                     04652 ਅਤੇ 04651              26 ਨਵੰਬਰ ਤੱਕ

ਅੰਮ੍ਰਿਤਸਰ-ਪੁਰਾਣੀ ਦਿੱਲੀ                12460 ਅਤੇ 12459              27 ਨਵੰਬਰ ਤੱਕ

ਜਲੰਧਰ ਸ਼ਹਿਰ-ਪੁਰਾਣੀ ਦਿੱਲੀ           14682 ਅਤੇ 14681               27 ਨਵੰਬਰ ਤੱਕ

ਅੰਮ੍ਰਿਤਸਰ-ਹਰਿਦੁਆਰ                   12054 ਅਤੇ 12053              27 ਨਵੰਬਰ ਤੱਕ

ਅੰਮ੍ਰਿਤਸਰ-ਨਿਊ ਜਲਪਾਈਗੁੜੀ           04654 ਅਤੇ 04653              27 ਅਤੇ 29 ਨਵੰਬਰ

ਅੰਮ੍ਰਿਤਸਰ-ਸਹਰਸਾ                      14604 ਅਤੇ 14603              27 ਅਤੇ 29 ਨਵੰਬਰ

ਪੂਰਨੀਆ ਕੋਰਟ-ਅੰਮ੍ਰਿਤਸਰ               14617 ਅਤੇ 14618             29 ਨਵੰਬਰ ਤੱਕ

ਜੰਮੂ ਤਵੀ-ਬਾੜਮੇਰ                        14662 ਅਤੇ 14661             26 ਅਤੇ 29 ਨਵੰਬਰ

ਵਾਰਾਣਸੀ- SMVD ਕਟੜਾ               04624 ਅਤੇ 04623             17 ਅਤੇ 19 ਨਵੰਬਰ

ਡਾ: ਅੰਬੇਡਕਰ ਨਗਰ-SMVD ਕਟੜਾ    09321 ਅਤੇ 09322             23 ਅਤੇ 25 ਨਵੰਬਰ

ਤੁਸ਼ਾਰ ਮਹਾਜਨ ਛਪਰਾ ਤੋਂ                 05193 ਅਤੇ 05194             23 ਅਤੇ 25 ਨਵੰਬਰ

ਕਟਿਹਾਰ ਅੰਮ੍ਰਿਤਸਰ                      05734 ਅਤੇ 05733             21 ਅਤੇ 23 ਨਵੰਬਰ ਤੱਕ

ਨਵੀਂ ਦਿੱਲੀ—ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 04075 ਅਤੇ 04076            17 ਅਤੇ 18 ਨਵੰਬਰ

ਛਪਰਾ—ਅੰਮ੍ਰਿਤਸਰ                        05161 ਅਤੇ 05162           18 ਅਤੇ 19 ਨਵੰਬਰ

ਲੁਧਿਆਣਾ- ਛੇਹਰਟਾ                        04591 ਅਤੇ 04592           27 ਨਵੰਬਰ ਤੱਕ

ਜਲੰਧਰ ਸਿਟੀ-ਨਵਾਂਸ਼ਹਿਰ                  04399 ਅਤੇ 04400           27 ਨਵੰਬਰ ਤੱਕ

ਨਵਾਂਸ਼ਹਿਰ-ਜਲੰਧਰ                         06979                         27 ਨਵੰਬਰ ਤੱਕ

ਅੰਬਾਲਾ ਕੈਂਟ-ਜਲੰਧਰ ਸ਼ਹਿਰ               04689 ਅਤੇ 04690           27 ਨਵੰਬਰ ਤੱਕ

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)