ਅਹਿਮ ਖਬਰ : CM ਮਾਨ ਨੇ ਪਟਵਾਰੀਆਂ ਦਾ ਟ੍ਰੇਨਿੰਗ ਭੱਤਾ ਵਧਾਇਆ, ਪੜ੍ਹੋ ਪਹਿਲਾਂ ਨਾਲੋਂ ਹੁਣ ਕਿੰਨਾ ਮਿਲੇਗਾ

0
2560

ਚੰਡੀਗੜ੍ਹ | CM ਮਾਨ ਨੇ ਪਟਵਾਰੀਆਂ ਦਾ ਟ੍ਰੇਨਿੰਗ ਭੱਤਾ 3 ਗੁਣਾ ਤੋਂ ਵੱਧ ਵਧਾ ਦਿੱਤਾ ਹੈ। ਉਨ੍ਹਾਂ ਪਟਵਾਰੀਆਂ ਦੇ ਟਰੇਨਿੰਗ ਭੱਤੇ ਵਿਚ ਵਾਧਾ ਕਰਦਿਆਂ 18 ਹਜ਼ਾਰ ਰੁਪਏ ਕਰ ਦਿੱਤਾ ਹੈ। ਇਹ ਭੱਤਾ ਪਹਿਲਾਂ 5 ਹਜ਼ਾਰ ਰੁਪਏ ਦਿੱਤਾ ਜਾਂਦਾ ਸੀ।

ਸੀਐਮ ਮਾਨ ਨੇ ਸ਼ੁੱਕਰਵਾਰ ਨੂੰ ਇਕ ਸਮਾਗਮ ਦੌਰਾਨ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਸਰਕਾਰਾਂ ਜੋ ਲੋਕਾਂ ਦੀ ਪਰਵਾਹ ਨਹੀਂ ਕਰਦੀਆਂ ਤਾਂ ਸਵਾਲ ਉਠਣੇ ਸੁਭਾਵਿਕ ਹਨ। ਜਦੋਂ ਚੁਣੇ ਨੁਮਾਇੰਦੇ ਆਪਣੇ ਮਹਿਲਾਂ ਦੇ ਦਰਵਾਜ਼ੇ ਬੰਦ ਕਰ ਲੈਣ ਤਾਂ ਜਨਤਾ ਦਾ ਬੇਚੈਨ ਹੋਣਾ ਸੁਭਾਵਿਕ ਹੈ।

ਪਿਛਲੀਆਂ ਸਰਕਾਰਾਂ ਨੇ ਲੋਕਾਂ, ਹਸਪਤਾਲਾਂ, ਨੌਜਵਾਨਾਂ, ਵਿੱਤੀ ਹਾਲਤ ਸੁਧਾਰ ਕਰਨ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨਵ ਨਿਯੁਕਤ 710 ਪਟਵਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਦੇ ਸਨ ਪਰ ਚੜ੍ਹਾਵਾ ਚੜ੍ਹਦਾ ਸੀ, ਪਰ ਇਸ ਵਾਰ ਸਰਕਾਰ ਨੇ ਖੁਦ ਸੁਨੇਹਾ ਦੇ ਕੇ ਬੁਲਾਇਆ ਹੈ। ਇਹੀ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਵਿਚ ਫ਼ਰਕ ਹੈ।