ਪੰਜਾਬੀ ਅਦਾਕਾਰਾ ਤੇਜੀ ਸੰਧੂ ਦੀ ਪ੍ਰਾਪਰਟੀ ’ਤੇ ਪ੍ਰਵਾਸੀ ਨੇ ਕੀਤਾ ਕਬਜ਼ਾ; ਰੋ-ਰੋ ਸੁਣਾਇਆ ਦੁਖੜਾ

0
3410

ਚੰਡੀਗੜ੍ਹ, 21 ਅਕਤੂਬਰ | ਪੰਜਾਬੀ ਅਦਾਕਾਰਾ ਤੇਜੀ ਸੰਧੂ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਅਦਾਕਾਰਾ ਇਕ ਪ੍ਰਵਾਸੀ ਵਲੋਂ ਆਪਣੀ ਪ੍ਰਾਪਰਟੀ ’ਤੇ ਕੀਤੇ ਕਬਜ਼ੇ ਬਾਰੇ ਦੱਸ ਰਹੀ ਹੈ। ਇਸ ਦੌਰਾਨ ਤੇਜੀ ਸੰਧੂ ਨੂੰ ਭਾਵੁਕ ਹੁੰਦੇ ਵੀ ਦੇਖਿਆ ਜਾ ਸਕਦਾ ਹੈ।

ਤੇਜੀ ਨੇ ਕਿਹਾ ਕਿ ਉਕਤ ਪ੍ਰਵਾਸੀ ’ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ, ਜੋ ਲੋਕਾਂ ਦੀਆਂ ਪ੍ਰਾਪਰਟੀਆਂ ’ਤੇ ਕੀਤੇ ਕਬਜ਼ਿਆਂ ਨੂੰ ਲੈ ਕੇ ਹੀ ਦਰਜ ਹਨ। ਤੇਜੀ ਸੰਧੂ ਨੇ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਇਆ ਜਾ ਰਿਹਾ ਹੈ। ਉਸ ਨੇ ਨਾ ਤਾਂ ਕਿਸੇ ਦਾ ਬੁਰਾ ਕੀਤਾ ਹੈ ਤੇ ਨਾ ਹੀ ਉਹ ਭ੍ਰਿਸ਼ਟ ਹੈ। ਉਸ ਨੇ ਇਹ ਵੀ ਕਿਹਾ ਕਿ ਜਦੋਂ ਉਹ ਕਬਜ਼ਾ ਛੁਡਵਾਉਣ ਲਈ ਗਏ ਤਾਂ ਉਕਤ ਪ੍ਰਵਾਸੀ ਨੇ ਉਸ ਦੇ ਭਰਾ ਨਾਲ ਕੁੱਟਮਾਰ ਕੀਤੀ ਤੇ ਤੇਜੀ ਸੰਧੂ ਦੇ ਕੱਪੜੇ ਵੀ ਪਾੜ ਦਿੱਤੇ ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਪੁਲਿਸ ਨੇ ਉਕਤ ਪ੍ਰਵਾਸੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ।