ਜਲੰਧਰ . ਸੂਬਾ ਸਰਕਾਰ ਵਲੋਂ ਦੋ-ਚਾਪ ਪਹੀਆਂ ਵਾਲੇ ਵਾਹਨਾਂ ਉਪਰ ਲਾਈ ਜਾਣ ਵਾਲੀ ਹਾਈ ਸਕਿਓਰਟੀ ਨੰਬਰ ਪਲੇਟ ਲਾਉਣ ਦੀ ਤਰੀਕ 30 ਸਤੰਬਰ ਆਖਰੀ ਸੀ। ਇਸ ਦੇ ਮੱਦੇਨਜ਼ਰ ਟ੍ਰਾਸਪੋਰਟ ਵਿਭਾਗ ਦੀ ਸਾਰੀ ਪਲਾਨਨਿੰਗ ਫੇਲ ਹੋ ਗਈ ਹੈ।
ਸਰਕਾਰ ਨੇ ਹੁਣ 1 ਅਕਤੂਬਰ ਤੋਂ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦੇਵੇਗੀ। ਜਲੰਧਰ ਦੇ ਵਾਹਨਾਂ ਨੂੰ ਜੇਕਰ ਦੇਖਿਆ ਜਾ ਤਾਂ 50 ਫੀਸਦੀ ਵਾਹਨਾਂ ਉਪਰ ਨੰਬਰ ਪਲੇਟਾਂ ਅਜੇ ਨਹੀਂ ਲੱਗੀਆਂ। ਕਈ ਲੋਕਾਂ ਨੇ ਆਨਲਾਈਨ ਵੀ ਬੁਕਿੰਗ ਕਰਵਾਈ ਹੋ ਹੈ। ਆਨਲਾਈਨ ਬੁਕਿੰਗ ਕਰਵਾਉਣ ਵਾਲਿਆ ਨੂੰ ਦਸੰਬਰ ਤੱਕ ਦੀ ਆਖਰੀ ਤਰੀਕ ਦਿੱਤੀ ਗਈ ਹੈ।
ਲੋਕਾਂ ਦਾ ਜਲੰਧਰ ਪੁਲਿਸ ਕਮਿਸ਼ਨਰ ਨੂੰ ਹੁਣ ਇਹ ਸਵਾਲ ਹੈ ਕਿ ਬਿਨਾਂ ਤਿਆਰੀ ਨੰਬਰ ਪਲੇਟਾਂ ਲਾਉਣ ਵਾਲੀਆਂ ਸਾਰੀਆਂ ਪਲਾਨਨਿੰਗਾਂ ਫੇਲ ਹੋਣ ਤੇ ਚਲਾਨ ਕਿਵੇ ਕੱਟੇ ਜਾ ਸਕਦੇ ਹਨ। ਹੁਣ ਆਰਟੀਏ ਦੇ ਕਰਮਚਾਰੀਆਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸਰਕਾਰ ਨੂੰ ਨੰਬਰ ਪਲੇਟ ਲਗਾਉਣ ਦੀ ਤਰੀਕ ਵਧਾ ਦੇਣੀ ਚਾਹੀਦੀ ਹੈ।
ਡੀਸੀਪੀ ਟ੍ਰੈਫਿਕ ਨਰੇਸ਼ ਡੋਗਰਾ ਨੇ ਕਿਹਾ ਕਿ ਸਾਨੂੰ ਚਲਾਨ ਕੱਟਣ ਸੰਬੰਧੀ ਕੋਈ ਵੀ ਆਦੇਸ਼ ਨਹੀਂ ਆਇਆ, ਜੇਕਰ 1 ਅਕਤੂਬਰ ਤੱਕ ਕੋਈ ਆਦੇਸ਼ ਆਉਦਾ ਹੈ ਤਾ ਕਾਰਵਾਈ ਤੇ ਜੁਰਮਾਨਾ ਵਸੂਲਿਆ ਜਾਏਗਾ।