ਜੇਕਰ ਤੁਹਾਡੇ ਕੋਲ ਅਜੇ ਵੀ ਪਏ ਹਨ, 2000 ਦੇ ਨੋਟ ਤਾਂ ਪੜ੍ਹ ਲਓ ਜ਼ਰੂਰੀ ਖ਼ਬਰ

0
788

ਚੰਡੀਗੜ੍ਹ, 3 ਨਵੰਬਰ | 2 ਹਜ਼ਾਰ ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਸਥਿਤ ਆਰਬੀਆਈ ਦਫ਼ਤਰ ਦੇ ਬਾਹਰ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇਹ ਲਾਈਨਾਂ 2,000 ਦੇ ਨੋਟਾਂ ਨੂੰ ਬਦਲਣ ਲਈ ਲਗਾਈਆਂ ਗਈਆਂ ਹਨ। ਇਥੇ ਸਿਰਫ਼ ਪੰਜਾਬ ਤੋਂ ਹੀ ਨਹੀਂ ਬਲਕਿ ਹਿਮਾਚਲ ਅਤੇ ਹਰਿਆਣਾ ਤੋਂ ਵੀ ਲੋਕ ਨੋਟ ਬਦਲਾਉਣ ਲਈ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਕਮਰਸ਼ੀਅਲ ਬੈਂਕਾਂ ਨੇ 2000 ਦੇ ਨੋਟ ਸਵੀਕਾਰ ਕਰਨੇ ਬੰਦ ਕਰ ਦਿੱਤੇ ਹਨ। ਇਸ ਕਾਰਨ ਨੋਟਾਂ ਨੂੰ ਬਦਲਣ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ 19 ਦਫ਼ਤਰਾਂ ਦੇ ਬਾਹਰ ਲਾਈਨਾਂ ਲੱਗ ਗਈਆਂ ਹਨ। ਤੁਹਾਨੂੰ ਇਹ ਵੀ ਦੱਸ ਦਈਏ ਕਿ ਬੈਂਕਾਂ ‘ਚ ਨੋਟ ਜਮ੍ਹਾ ਕਰਵਾਉਣ ਦਾ ਆਖਰੀ ਦਿਨ 7 ਅਕਤੂਬਰ ਸੀ। RBI ਮੁਤਾਬਕ ਹੁਣ ਸਿਰਫ 10 ਹਜ਼ਾਰ ਕਰੋੜ ਰੁਪਏ ਦੇ ਕਰੰਸੀ ਨੋਟ ਹੀ ਚਲਨ ਵਿਚ ਬਚੇ ਹਨ, ਜਿਸ ਕਾਰਨ ਆਰਬੀਆਈ ਨੇ ਬੈਂਕ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

2 ਹਜ਼ਾਰ ਰੁਪਏ ਦੇ ਨੋਟ ਜਮ੍ਹਾ ਕਰਨ ਜਾਂ ਬਦਲਣ ਦੀ ਸਹੂਲਤ ਆਰਬੀਆਈ ਦੇ 19 ਦਫਤਰਾਂ ਵਿਚ ਉਪਲਬਧ ਹੈ, ਜਿਨ੍ਹਾਂ ਵਿੱਚ ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਜੰਮੂ, ਗੁਹਾਟੀ, ਹੈਦਰਾਬਾਦ, ਜੈਪੁਰ, ਪਟਨਾ, ਚੇਨਈ, ਕਾਨਪੁਰ, ਤਿਰੂਵਨੰਤਪੁਰਮ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਭੋਪਾਲ, ਭੁਵਨੇਸ਼ਵਰ ਅਤੇ ਚੰਡੀਗੜ੍ਹ ਸ਼ਾਮਲ ਹਨ। ਭਾਰਤੀ ਡਾਕਘਰਾਂ ਰਾਹੀਂ 2,000 ਦੇ ਨੋਟ ਭੇਜਣ ਦੀ ਸਹੂਲਤ ਵੀ ਉਪਲਬਧ ਹੈ।