ਜੇਕਰ ਤੁਸੀਂ ਵੀ ਹਿਮਾਚਲ ਘੁੰਮਣ ਜਾ ਰਹੇ ਹੋ ਤਾਂ ਪੜ੍ਹ ਲਵੋ ਮੌਸਮ ਵਿਭਾਗ ਦੀ ਚਿਤਾਵਨੀ

0
640

ਹਿਮਾਚਲ | ਨਵੇਂ ਸਾਲ ਤੋਂ ਪਹਿਲਾਂ ਸ਼ਹਿਰ ਵਾਸੀਆਂ ਅਤੇ ਸੈਲਾਨੀਆਂ ਦੀ ਬਰਫਬਾਰੀ ਦੀ ਉਡੀਕ ਖਤਮ ਹੋ ਗਈ ਹੈ। ਮੌਸਮ ਵਿਗਿਆਨ ਸ਼ਿਮਲਾ ਅਨੁਸਾਰ ਅੱਜ ਰਾਤ ਅਤੇ ਕੱਲ 5 ਜ਼ਿਲ੍ਹਿਆਂ ਲਾਹੌਲ ਸਪਿਤੀ, ਕਿਨੌਰ, ਕੁੱਲੂ, ਚੰਬਾ ਅਤੇ ਸ਼ਿਮਲਾ ਵਿਚ ਹਲਕੀ ਬਰਫ਼ਬਾਰੀ ਹੋ ਸਕਦੀ ਹੈ।

ਬਿਲਾਸਪੁਰ, ਮੰਡੀ, ਹਮੀਰਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਹ 50 ਮੀਟਰ ਤੱਕ ਵਿਜ਼ੀਬਿਲਟੀ ਨੂੰ ਘਟਾ ਸਕਦਾ ਹੈ। ਅੱਜ ਰਾਤ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ ਜਦੋਂਕਿ ਉਚਾਈ ਵਾਲੇ ਖੇਤਰਾਂ ਵਿਚ ਕੱਲ ਬਰਫ਼ਬਾਰੀ ਹੋ ਸਕਦੀ ਹੈ।