ਜੇਕਰ ਤੁਸੀਂ ਵੀ ਆਹ ਵੀਡੀਓ ਡਾਊਨਲੋਡ ਕਰ ਕੇ ਦੇਖਦੇ ਹੋ ਤਾਂ ਹੋ ਜਾਓ ਸਾਵਧਾਨ, ਕਿਤੇ ਤੁਹਾਡੇ ‘ਤੇ ਨਾ ਹੋ ਜਾਵੇ ਪਰਚਾ

0
1355

ਫਾਜ਼ਿਲਕਾ, 26 ਦਸੰਬਰ | ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਦੀ ਪੁਲਿਸ ਨੇ ਚਾਈਲਡ ਪੋਰਨੋਗ੍ਰਾਫੀ ਡਾਊਨਲੋਡ ਕਰ ਕੇ ਦੇਖਣ ਵਾਲੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਜੇ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਡਿੱਬੀਪੁਰਾ ਦੀ ਸ਼ਿਕਾਇਤ ਮਿਲੀ ਸੀ ਕਿ ਉਸ ਨੇ ਆਪਣੇ ਸਾਥੀ ਮੁਲਾਜ਼ਮਾਂ ਦੇ ਨਾਲ ਪਿੰਡ ਟਿੱਲੂ ਅਰਾਈਆਂ ਨੇੜੇ ਨਾਕਾਬੰਦੀ ਕਰ ਕੇ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਤੋਂ ਸੂਚਨਾ ਮਿਲੀ ਕਿ ਵਿਜੇ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਡਿੱਬੀਪੁਰਾ ਬੱਚਿਆਂ ਦੀ ਅਸ਼ਲੀਲ ਵੀਡੀਓਜ਼ ਡਾਊਨਲੋਡ ਕਰ ਕੇ ਦੇਖਦਾ ਹੈ।

ਜੇਕਰ ਤੁਰੰਤ ਛਾਪੇਮਾਰੀ ਕੀਤੀ ਜਾਵੇ ਤਾਂ ਵਿਜੇ ਸਿੰਘ ਨੂੰ ਡਾਊਨਲੋਡ ਕੀਤੀ ਵੀਡੀਓ ਅਤੇ ਮੋਬਾਈਲ ਸਮੇਤ ਫੜਿਆ ਜਾ ਸਕਦਾ ਹੈ। ਪੁਲਿਸ ਨੇ ਛਾਪਾ ਮਾਰ ਕੇ ਉਸ ਨੂੰ ਰੈੱਡਮੀ 9 ਪ੍ਰੋ ਮੋਬਾਈਲ ਅਤੇ ਅਸ਼ਲੀਲ ਵੀਡੀਓ ਸਮੇਤ ਜ਼ਬਤ ਕਰ ਲਿਆ। ਇਸ ਸਬੰਧੀ ਧਾਰਾ 67-ਬੀ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।