ਥੱਲੇ ਥਾਂ ਨਾ ਮਿਲੀ ਤਾਂ 5ਵੀਂ ਮੰਜ਼ਿਲ ‘ਤੇ ਹੀ ਬਣਾ’ਤਾ ਪੈਟਰੋਲ ਪੰਪ, ਹੁਣ ਲੋਕ ਸੋਚਦੇ, ਤੇਲ ਕਿੱਦਾਂ ਪੁਆਈਏ

0
2297

ਕੀ ਤੁਸੀਂ ਕਦੇ 5ਵੀਂ ਮੰਜ਼ਿਲ ‘ਤੇ ਬਣਿਆ ਪੈਟਰੋਲ ਪੰਪ ਦੇਖਿਆ ਹੈ? ਅਜਿਹਾ ਪੈਟਰੋਲ ਪੰਪ ਤੁਸੀਂ ਸ਼ਾਇਦ ਹੀ ਕਿਤੇ ਦੇਖਿਆ ਹੋਵੇਗਾ। ਪਰ ਜੇਕਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਗੁਆਂਢੀ ਦੇਸ਼ ਚੀਨ ਨੇ ਇਹ ਅਜੀਬ ਕਾਰਨਾਮਾ ਕੀਤਾ ਹੈ, ਤਾਂ ਤੁਹਾਡੀ ਪ੍ਰਤੀਕਿਰਿਆ ਕੀ ਹੋਵੇਗੀ? ਇਹ ਗੱਲ ਸ਼ਾਇਦ ਤੁਹਾਨੂੰ ਹਜ਼ਮ ਨਾ ਹੋਵੇ ਪਰ ਚੀਨ ਨੇ ਸੱਚਮੁੱਚ ਇਹ ਕਰ ਦਿਖਾਇਆ ਹੈ। ਚੀਨ ਹਮੇਸ਼ਾ ਹੀ ਆਪਣੀਆਂ ਵੱਖ-ਵੱਖ ਅਤੇ ਅਜੀਬ ਕਾਢਾਂ ਲਈ ਜਾਣਿਆ ਜਾਂਦਾ ਹੈ। ਹਾਲਾਂਕਿ, ਇਹਨਾਂ ਕਾਢਾਂ ਦੇ ਸਥਾਈ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸੇ ਕਰਕੇ ਭਾਰਤੀ ਲੋਕ ਚੀਨੀ ਵਸਤਾਂ ‘ਤੇ ਜਲਦੀ ਭਰੋਸਾ ਕਰਨ ਤੋਂ ਝਿਜਕਦੇ ਹਨ। ਕਿਉਂਕਿ ਇਹ ਲੰਬੇ ਸਮੇਂ ਤੱਕ ਚੱਲਣ ਵਾਲੇ ਅਤੇ ਟਿਕਾਊ ਨਹੀਂ ਹਨ।

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਇਮਾਰਤ ਦੀ 5ਵੀਂ ਮੰਜ਼ਿਲ ‘ਤੇ ਪੈਟਰੋਲ ਪੰਪ ਬਣਿਆ ਹੋਇਆ ਹੈ। ਆਮ ਤੌਰ ‘ਤੇ ਪੈਟਰੋਲ ਪੰਪ ਜ਼ਮੀਨ ਦੀ ਸਤ੍ਹਾ ‘ਤੇ ਬਣੇ ਹੁੰਦੇ ਹਨ। ਹਾਲਾਂਕਿ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਰ ਕੋਈ ਸੋਚ ਰਿਹਾ ਹੈ ਕਿ ਇਮਾਰਤ ਦੀ 5ਵੀਂ ਮੰਜ਼ਿਲ ‘ਤੇ ਕੋਈ ਪੈਟਰੋਲ ਪੰਪ ਕਿਵੇਂ ਬਣਾ ਸਕਦਾ ਹੈ।

ਇਸ ਵਾਇਰਲ ਵੀਡੀਓ ‘ਤੇ ਇੱਕ ਨਜ਼ਰ ਮਾਰੋ, ਜੋ ਚੀਨ ਦੇ ਚੋਂਗਕਿੰਗ ਦੀ ਦੱਸੀ ਜਾ ਰਹੀ ਹੈ। ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖਦੇ ਹੋ, ਤਾਂ ਤੁਸੀਂ ਦੇਖੋਗੇ ਕਿ ਇਮਾਰਤ ਦਾ ਅਗਲਾ ਹਿੱਸਾ ਕਾਫੀ ਨੀਵੇਂ ਤੋਂ ਸ਼ੁਰੂ ਹੋ ਰਿਹਾ ਹੈ। ਅਗਲੇ ਹਿੱਸੇ ਤੋਂ ਇੱਕ ਸੜਕ ਜਾਂਦੀ ਹੈ, ਜੋ ਕਾਫ਼ੀ ਨੀਵੀਂ ਦਿਖਾਈ ਦਿੰਦੀ ਹੈ। ਜਦੋਂਕਿ ਇਮਾਰਤ ਦੇ ਪਿਛਲੇ ਪਾਸੇ ਨੂੰ ਜਾਂਦੀ ਦੂਜੀ ਸੜਕ ਬਿਲਡਿੰਗ ਦੀ 5ਵੀਂ ਮੰਜ਼ਿਲ ਦੀ ਸਤ੍ਹਾ ਦੇ ਬਿਲਕੁਲ ਬਰਾਬਰ ਹੈ।

ਮਤਲਬ ਜੋ ਵੀ ਪੈਟਰੋਲ ਭਰਵਾਉਣ ਲਈ ਆਵੇਗਾ ਉਹ ਬਿਲਡਿੰਗ ਦੇ ਪਿਛਲੇ ਪਾਸੇ ਤੋਂ ਆਵੇਗਾ, ਜਿਸ ਦੇ ਅੱਗੇ ਸੜਕ ਹੈ। ਇਮਾਰਤ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸਿਰਫ ਵਾਹਨਾਂ ਦੀ ਪਾਰਕਿੰਗ ਦੇ ਮਕਸਦ ਨਾਲ ਬਣਾਈ ਗਈ ਹੈ। ਜਦੋਂ ਕਿ ਇਸ ਦੀ ਛੱਤ ਨੂੰ ਪੈਟਰੋਲ ਪੰਪ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਤਾਂ ਜੋ ਜਗ੍ਹਾ ਦੀ ਸਹੀ ਵਰਤੋਂ ਕੀਤੀ ਜਾ ਸਕੇ।

ਚੀਨ ਦੀ ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ‘ਤੇ ਯੂਜ਼ਰਸ ਵੀ ਹੈਰਾਨ ਰਹਿ ਗਏ ਹਨ। ਇੱਕ ਯੂਜ਼ਰ ਨੇ ਕਿਹਾ, ‘ਇਹ ਬਹੁਤ ਵਧੀਆ ਇਨੋਵੇਸ਼ਨ ਹੈ।’ ਜਦਕਿ ਇੱਕ ਹੋਰ ਯੂਜ਼ਰ ਨੇ ਕਿਹਾ, ‘ਚੀਨ ਦੀ ਇੰਜੀਨੀਅਰਿੰਗ ਪ੍ਰਤਿਭਾ ਕਮਾਲ ਦੀ ਹੈ।’