ਪੂਰੇ ਪੰਜਾਬ ‘ਚ ਖੁੱਲ ਸਕਦੇ ਹਨ IELTS ਕੋਚਿੰਗ ਸੈਂਟਰ, ਸਟਾਫ ਤੇ ਸਟੂਡੈਂਸ ਨੂੰ ਲੱਗੀ ਹੋਣੀ ਚਾਹੀਦੀ ਹੈ ਕੋਰੋਨਾ ਵੈਕਸੀਨ ਦੀ ਇੱਕ ਡੋਜ਼

0
46169

ਮੋਹਾਲੀ | ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੀ ਨਵੀਂ ਕੋਰੋਨਾ ਗਾਈਡਲਾਈਨਜ਼ ‘ਚ IELTS ਕੋਚਿੰਗ ਸੈਂਟਰ ਖੋਲਣ ਦੀ ਇਜਾਜਤ ਦੇ ਦਿੱਤੀ ਹੈ।

ਅੱਜ ਜਾਰੀ ਹੋਈ ਗਾਈਡਲਾਈਨਜ਼ ਮੁਤਾਬਿਕ IELTS ਕੋਚਿੰਗ ਸੈਂਟਰ ਪੂਰੇ ਪੰਜਾਬ ‘ਚ ਖੁੱਲ ਸਕਦੇ ਹਨ ਪਰ ਕੁੱਝ ਸ਼ਰਤਾਂ ਦੇ ਨਾਲ। ਸ਼ਰਤਾਂ ਇਹ ਹਨ ਕਿ ਟੀਚਰ, ਸਟਾਫ ਅਤੇ ਸਟੂਡੈਂਟ ਜਿਨ੍ਹਾਂ ਨੇ ਸੈਂਟਰ ‘ਚ ਆਉਣਾ ਹੈ ਉਨ੍ਹਾਂ ਨੂੰ ਘੱਟੋ-ਘੱਟ ਕੋਰੋਨਾ ਵੈਕਸੀਨ ਦੀ ਇੱਕ ਡੋਜ਼ ਜ਼ਰੂਰ ਲੱਗੀ ਹੋਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਬਾਕੀ ਸਾਰੇ ਹੁਕਮ ਪਿਛਲੇ ਹੀ ਹਨ। ਅਗਲੀ ਮੀਟਿੰਗ 30 ਜੂਨ ਨੂੰ ਹੋਵੇਗੀ ਜਿਸ ਵਿੱਚ ਕੁੱਝ ਹੋਰ ਛੋਟਾਂ ਮਿਲਣ ਦੀ ਉਮੀਦ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)