ਮੈਂ ਗੁਰਪਤਵੰਤ ਪੰਨੂ ਦਾ ਸਮਰਥਨ ਕਰਦਾ ਹਾਂ ਕਿਉਂਕਿ ਉਹ ਸਿੱਖੀ ਦੀ ਗੱਲ ਕਰਦੈ : ਅੰਮ੍ਰਿਤਪਾਲ ਸਿੰਘ

0
240

ਅੰਮ੍ਰਿਤਸਰ| ਵਾਰਿਸ ਜੱਥੇਬੰਦੀ ਦੇ ਸਰਪ੍ਰਸਤ ਭਾਈ ਅੰਮ੍ਰਿਤਪਾਲ ਸਿੰਘ ਅੱਜ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਪੁਹੰਚੇ ਸਨ। ਇਸ ਮੌਕੇ ਭਾਈ ਅੰਮ੍ਰਿਤਪਾਲ ਨੇ ਗੁਰਪਤਵੰਤ ਪੰਨੂੰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੈਂ ਗੁਰਪਤਵੰਤ ਪੰਨੂ ਦਾ ਸਮਰਥਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਹਰ ਉਸ ਦਾ ਰਾਹ ਦਾ ਸਮਰਥਨ ਕਰਦਾ ਹਾਂ, ਜਿਹੜਾ ਖਾਲਿਸਤਾਨ ਵੱਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗੁਰਪਤਵੰਤ ਪੰਨੂ ਅੰਮ੍ਰਿਤਧਾਰੀ ਨਹੀਂ ਹੈ ਪਰ ਉਹ ਸਿੱਖੀ ਦੀ ਗੱਲ ਕਰਦਾ ਹੈ, ਇਸ ਲਈ ਮੈਂ ਉਸ ਦਾ ਸਮਰਥਨ ਕਰਦਾ ਹਾਂ। ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂੰ ਅਤਿਵਾਦੀ ਐਲਾਨੇ ਜਾਣ ਉਤੇ ਅੰਮ੍ਰਿਤਪਾਲ ਨੇ ਕਿਹਾ ਕਿ ਦੇਸ਼ ਦੀ ਸਰਕਾਰਾਂ ਆਪਣੇ ਹਿਸਾਬ ਨਾਲ ਤੈਅ ਕਰ ਲੈਂਦੀ ਕਿ ਕੌਣ ਅੱਤਵਾਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਜੇਕਰ ਕਿਤਾਬਾਂ ਵੀ ਰੱਖ ਲੈਣ ਉਹ ਅੱਤਵਾਦੀ ਬਣ ਜਾਂਦੇ ਹਨ। ਅੱਤਵਾਦ ਦੀ ਪਰਿਭਾਸ਼ਾ ਸਰਕਾਰਾਂ ਤੈਅ ਕਰਦੀਆਂ ਹਨ।

ਭਾਈ ਅੰਮ੍ਰਿਤਪਾਲ ਨੇ ਦੱਸਿਆ ਕਿ ਭਲਕੇ ਸੈਂਕੜੇ ਨੌਜਵਾਨ ਨੂੰ ਪੰਜ ਪਿਆਰੇ ਪੂਰੀ ਮਰਿਆਦਾ ਤਹਿਤ ਅੰਮ੍ਰਿਤ ਛਕਾਉਣਗੇ। ਮੈਂ ਕਿਸੇ ਮਰਿਆਦਾ ਵਿੱਚ ਦਖਲ ਨਹੀਂ ਦੇਵਾਂਗਾ ਅਤੇ ਉਥੇ ਹੀ ਮੌਜੂਦ ਰਹਾਂਗਾ ਜਦੋਂ ਤੱਕ ਸਾਰੇ ਲੋਕ ਅੰਮ੍ਰਿਤ ਛੱਕ ਨਾ ਲੈਣ।