ਐਮੇਜ਼ੋਨ ਤੋਂ ਮੰਗਵਾਇਆ ਆਨਲਾਈਨ I Phone 11, ਡੱਬਾ ਖੋਲ੍ਹਣ ‘ਤੇ ਨਿਕਲਿਆ ਇਕੱਲਾ ਚਾਰਜਰ – ਗਾਹਕ ਦੇ ਉੱਡੇ ਹੋਸ਼, ਦੇਖੋ ਵੀਡੀਓ

0
3303

ਜਲੰਧਰ | ਸਾਰੀਆਂ ਕੰਪਨੀਆਂ ਦੁਆਰਾ ਤਿਉਹਾਰਾਂ ਦੇ ਦਿਨਾਂ ਵਿਚ ਆਫਰ ਲਗਾਉਂਦੀਆਂ ਹਨ।  ਬਹੁਤ ਸਾਰੇ ਲੋਕ ਆਨਲਾਈਨ ਸ਼ਾਪਿੰਗ ਵੀ ਕਰਦੇ ਹਨ। ਅਜਿਹੀ ਸ਼ਾਪਿੰਗ ਵਿਚ ਕਈ ਘਪਲੇ ਵੀ ਹੁੰਦੇ ਹਨ। ਅਜਿਹਾ ਹੀ ਇਕ ਘਪਲਾ ਗੋਬਿੰਦਗੜ੍ਹ ਨਗਰ ਜਲੰਧਰ ਦੇ ਰਹਿਣ ਵਾਲੇ ਇੱਕ ਨੌਜਵਾਨ ਸਾਹਿਲ ਪੁਰੀ ਨਾਲ ਹੋਇਆ ਹੈ।

ਸਾਹਿਲ ਨੇ ਦੱਸਿਆ ਕਿ ਉਸ ਨੇ ਐਮੇਜ਼ੋਨ ਪ੍ਰਾਈਮ ਸੇਲ ਤੋਂ ਇਕ ਮੋਬਾਈਲ ਆਈਫੋਨ -11 ਖਰੀਦਿਆਂ ਸੀ। ਮੋਬਾਈਲ ਦੀ ਕਮੀਤ ਬਾਜ਼ਾਰ ਦੀ ਕੀਮਤ ਨਾਲੋਂ ਬਹੁਤ ਘੱਟ ਸੀ। ਉਸ ਨੇ ਦੱਸਿਆ ਇਹ ਆਈਫੋਨ-11 ਮੈਂ 48 ਹਜਾਰ ਰੁਪਏ ਦਾ ਐਮੇਜਾਨ ਐਪ ਤੋਂ ਆਨਲਾਈਨ ਖਰੀਦਿਆਂ। ਪਰ ਜਦ ਉਸ ਨੇ ਘਰ ਆਇਆ ਮੋਬਾਈਲ ਦਾ ਡੱਬਾ ਖੋਲ੍ਹਿਆ ਤਾਂ ਉਸ ਵਿਚ ਸਿਰਫ ਇਕ ਚਾਰਜਰ ਹੀ ਸੀ। ਮੋਬਾਈਲ ਡੱਬਾ ਵਿਚ ਹੈ ਹੀ ਨਹੀਂ ਸੀ।

ਸਾਹਿਲ ਨੇ ਅੱਗੇ ਦੱਸਿਆ ਕਿ ਮੋਬਾਈਲ ਦਾ ਡੱਬਾ ਮੈਂ ਤੇ ਮੇਰੀ ਮਾਂ ਦੋਵਾਂ ਨੇ ਖੋਲ੍ਹਿਆ ਤੇ ਵੀਡੀਓ ਵੀ ਬਣਾ ਲਈ ਸੀ। ਉਹਨਾਂ ਕਿਹਾ ਕਿ ਜਦੋਂ ਮੈਂ ਐਮੇਜੋਨ ਵਾਲਿਆ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਕੋਈ ਵੀ ਗੱਲ ਨਹੀਂ ਸੁਣੀ ਤੇ ਪੈਸੇ ਤੇ ਮੋਬਾਈਲ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਐਮੇਜੋਨ ਵਾਲਿਆ ਨੇ ਕਿਹਾ ਸਾਡੇ ਵਲੋਂ ਡਿਲਵਰੀ ਹੋ ਗਈ ਹੈ।

ਸਾਹਿਲ ਨੇ ਕਿਹਾ ਕਿ ਉਸ ਨਾਲ ਧੋਖਾ ਕੀਤਾ ਹੋਇਆ ਹੈ। ਜਦੋਂ ਉਸ ਨੇ ਆਪਣੇ ਦੋਸਤ ਨਾਲ ਇਸ ਬਾਰੇ ਗੱਲ ਕੀਤੀ ਤਾਂ ਦੋਸਤ ਨੇ ਡੱਬੇ ਉਪਰ ਲਿਖੇ ਸਿਮ ਦੇ EMI ਨੰਬਰ ਨੂੰ ਆਨਲਾਈਨ ਚੈਕ ਕੀਤਾ ਤਾਂ ਪਤਾ ਲੱਗਾ ਕਿ ਸਿਮ 17 ਅਕਤੂਬਰ ਨੂੰ ਹੀ ਐਕਟਿਵ ਹੋ ਗਿਆ ਸੀ। ਮੋਬਾਈਲ ਰਸਤੇ ਵਿਚ ਹੀ ਐਮੇਜੋਨ ਦੇ ਕਿਸੇ ਵਰਕਰ ਨੇ ਗਾਇਬ ਕਰ ਦਿੱਤਾ ਸੀ।

ਸਾਹਿਲ ਨੇ ਕਿਹਾ ਕਿ ਹੁਣ ਇਹ ਮਾਮਲਾ ਮੈਂ ਸਾਈਬਰ ਪੁਲਿਸ ਨੂੰ ਸੌਂਪਣਾ ਹੈ ਤਾਂ ਕਿ ਉਸ ਦੇ ਪੈਸੇ ਵਾਪਸ ਮਿਲ ਸਕਣ।