ਪਟਿਆਲਾ ’ਚ ਆਈ. ਪੀ. ਐੱਲ. ਸੱਟੇ ਨੇ ਮਚਾਈ ਧਮਾਲ, ਪੁਲਸ ਨੇ ਹਿਰਾਸਤ ’ਚ ਲਿਆ ਯੂਥ ਭਾਜਪਾ ਆਗੂ

0
1423

ਪਟਿਆਲਾ| ਪਟਿਆਲਾ ਵਿਚ ਆਈ. ਪੀ. ਐੱਲ. ਸੱਟੇ ਨੇ ਧਮਾਲ ਮਚਾਈ ਹੋਈ ਹੈ ਅਤੇ ਪਟਿਆਲਾ ਪੁਲਸ ਦਾ ਇਸ ਉਪਰ ਕੰਟਰੋਲ ਮਨਫੀ ਹੈ। ਅਸਲ ’ਚ ਆਈ. ਪੀ. ਐੱਲ. ਸੱਟੇ ਦਾ ਧੰਦਾ ਕਰਨ ਵਾਲੇ ਲੋਕ ਕਈ ਵੱਡੇ ਰਾਜਨੀਤਕ ਲੋਕਾਂ ਦੇ ਚੇਲੇ ਹਨ, ਜਿਸ ਕਾਰਨ ਜੇਕਰ ਪੁਲਸ ਕੋਈ ਕਾਰਵਾਈ ਕਰਨਾ ਚਾਹੁੰਦੀ ਹੈ ਤਾਂ ਵੀ ਨਹੀਂ ਕਰ ਸਕਦੀ।

ਸ਼ਨੀਵਾਰ ਸਵੇਰ ਤੋਂ ਸ਼ਹਿਰ ਅੰਦਰ ਵੱਡੀ ਘੁਸਰ-ਮੁਸਰ ਜਾਰੀ ਰਹੀ ਕਿ ਇਕ ਪਟਿਆਲਾ ਭਾਜਪਾ ਦੇ ਯੂਥ ਆਗੂ ਨੂੰ ਪੁਲਸ ਨੇ ਚੁੱਕ ਲਿਆ ਅਤੇ ਸਮਾਣਾ ਸੀ. ਆਈ. ਏ. ਸਟਾਫ ’ਚ ਲੈ ਗਏ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਯੂਥ ਭਾਜਪਾ ਆਗੂ ਨੂੰ ਆਈ. ਪੀ. ਐੱਲ. ਸੱਟਾ ਲਾਉਣ ਦੇ ਦੋਸ਼ ’ਚ ਰਾਊਂਡ ਅੱਪ ਕੀਤਾ ਸੀ। ਇਸ ਸਬੰਧੀ ਜਿਉਂ ਹੀ ਜਾਣਕਾਰੀ ਲੋਕਾਂ ਤੱਕ ਪਹੁੰਚੀ ਤਾਂ ਸ਼ਹਿਰ ’ਚ ਗੱਲ ਅੱਗ ਵਾਂਗ ਫੈਲ ਗਈ।

ਸ਼ਾਮ ਤੱਕ ਇਹ ਵੀ ਚਰਚਾ ਚਲਦੀ ਰਹੀ ਕਿ ਆਖਿਰ ਇਹ ਭਾਜਪਾ ਦਾ ਯੂਥ ਆਗੂ ਕੌਣ ਸੀ, ਇੰਨਾ ਹੀ ਨਹੀਂ ਸੂਤਰ ਦੱਸਦੇ ਹਨ ਕਿ ਪੁਲਸ ਇਸ ਦੇ ਨਾਲ ਵਾਲੇ 2-3 ਹੋਰ ਸਾਥੀਆਂ ਸਮੇਤ ਇਸ ਨੂੰ ਮੁੜੋਂ ਕਦੇ ਵੀ ਬੁਲਾ ਸਕਦੀ ਹੈ। ਪਤਾ ਲੱਗਾ ਹੈ ਕੇ ਸ਼ਹਿਰ ਅੰਦਰ ਇਨ੍ਹਾਂ ਵੱਲੋਂ ਗੁਪਤ ਤਰੀਕੇ ਨਾਲ ਆਈ. ਪੀ. ਐੱਲ. ਦਾ ਕੰਮ ਚਲਾਇਆ ਜਾ ਰਿਹਾ ਸੀ, ਜਿਸ ਕਰ ਕੇ ਪੁਲਸ ਨੇ ਇਹ ਗੁਪਤ ਕਾਰਵਾਈ ਕੀਤੀ।