ਪਤੀ ਦੀ ਮੌਤ, ਪਤਨੀ ਕੋਲ ਅੰਤਿਮ ਅਰਦਾਸ ਲਈ ਵੀ ਪੈਸੇ ਨਹੀਂ, ਮਦਦ ਦੀ ਅਪੀਲ

0
4972

ਤਰਨਤਾਰਨ । ਭਿੱਖੀਵਿੰਡ ‘ਚ ਰਹਿਣ ਵਾਲੀ 2 ਬੱਚਿਆਂ ਦੀ ਮਾਂ ਇੰਨਾ ਮਜਬੂਰ ਹੋ ਚੁੱਕੀ ਹੈ ਕਿ ਉਸ ਕੋਲ ਪਤੀ ਦੀ ਮੌਤ ਤੋਂ ਬਾਅਦ ਉਸਦੀ ਅੰਤਿਮ ਅਰਦਾਸ ਲਈ ਵੀ ਪੈਸੇ ਨਹੀਂ ਹਨ। ਇਸ ਲਈ ਉਸਨੇ ਮਦਦ ਦੀ ਗੁਹਾਰ ਲਾਈ ਹੈ ।

ਪੀੜਤ ਕੰਵਲਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਗੁਰਪਿੰਦਰ ਸਿੰਘ ਬਿਜਲੀ ਦੇ ਖੰਭੇ ਤੋਂ ਕੰਮ ਕਰਦੇ ਸਮੇਂ ਥੱਲੇ ਡਿੱਗ ਪਿਆ ਸੀ, ਜਿਸ ਕਾਰਨ ਉਸਦੀ ਰੀੜ੍ਹ ਦੀ ਹੱਡੀ ’ਤੇ ਸੱਟ ਲੱਗ ਗਈ ਸੀ । ਘਰ ਵਿੱਚ ਗਰੀਬੀ ਹੋਣ ਕਾਰਨ ਉਸ ਦਾ ਇਲਾਜ ਨਹੀਂ ਹੋ ਸਕਿਆ ਅਤੇ ਉਹ ਮੰਜੇ ’ਤੇ ਪੈ ਗਿਆ। ਇਸ ਤੋਂ ਬਾਅਦ ਉਸ ਦੀ ਪਿੱਠ ਬੁਰੀ ਤਰ੍ਹਾਂ ਗਲ ਗਈ ਤੇ ਜ਼ਖਮ ਬਣ ਗਏ ।

ਪਤੀ ਦੇ ਇਲਾਜ ਲਈ ਸਰਕਾਰੇ ਦਰਬਾਰੇ ਬਹੁਤ ਗੁਹਾਰਾਂ ਲਾਈਆਂ ਪਰ ਉਸ ਦੀ ਕਿਸੇ ਨੇ ਨਹੀਂ ਸੁਣੀ ਅਤੇ ਉਸਦਾ ਪਤੀ ਤੜਫ-ਤੜਫ ਕੇ ਮੰਜੇ ’ਤੇ ਹੀ ਮਰ ਗਿਆ। ਪੀੜਤਾ ਨੇ ਦੱਸਿਆ ਕਿ ਹੁਣ ਉਸ ਦੀ ਅੰਤਿਮ ਅਰਦਾਸ ਲਈ ਘਰ ਵਿਚ ਸ੍ਰੀ ਅਖੰਡ ਪਾਠ ਸਾਹਿਬ ਰੱਖਣਾ ਹੈ ਪਰ ਘਰ ਵਿੱਚ ਕੋਈ ਪੈਸਾ ਨਹੀਂ ਹੈ । ਨਾ ਹੀ ਖਾਣ ਨੂੰ ਆਟਾ ਬਚਿਆ ਹੈ।

ਉਸਨੇ ਅੱਗੇ ਦੱਸਿਆ ਕਿ ਉਸਦਾ ਕੋਈ ਰਿਸ਼ਤੇਦਾਰ ਤੇ ਭੈਣ-ਭਰਾ ਵੀ ਉਸ ਦੀ ਕੋਈ ਮੱਦਦ ਨਹੀਂ ਕਰ ਰਿਹਾ, ਇਸ ਕਰਕੇ ਉਹ ਪਤੀ ਦੀ ਅੰਤਿਮ ਅਰਦਾਸ ਲਈ ਲੋਕਾਂ ਦੇ ਤਰਲੇ ਕੱਢ ਰਹੀ ਹੈ ਅਤੇ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਪੀੜਤ ਔਰਤ ਦੇ ਛੋਟੇ ਬੱਚਿਆਂ ਨੇ ਵੀ ਤਰਲੇ ਮਾਰਦੇ ਹੋਏ ਸਮਾਜ ਸੇਵੀਆਂ ਤੋਂ ਗੁਹਾਰ ਲਾਈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ, ਜਿਸ ਨਾਲ ਉਹ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਠ ਘਰ ਵਿੱਚ ਕਰਵਾ ਸਕਣ । ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਇਲ ਨੰਬਰ 8528870608 ਤੇ ਬੈਂਕ ਅਕਾਊਂਟ ਨੰਬਰ ਹੇਠਾਂ ਹੈ ।
Canara Bank
Kawaljeet Kaur
Acc_2129108083163