ਪਤੀ-ਪਤਨੀ ਨੇ ਨਾਬਾਲਗ ਨੌਕਰਾਣੀ ਨੂੰ ਗਰਮ ਰਾਡਾਂ ਨਾਲ ਸਾੜਿਆ, ਕੰਪਨੀ ਨੇ ਕਰੂਰਤਾ ਦੀਆਂ ਹੱਦਾਂ ਟੱਪਣ ‘ਤੇ ਦੋਵਾਂ ਨੂੰ ਨੌਕਰੀ ਤੋਂ ਕੱਢਿਆ

0
376

ਗੁਰੂਗ੍ਰਾਮ (ਗੁੜਗਾਓਂ) ਵਿੱਚ ਇੱਕ ਨਾਬਾਲਗ ਨੌਕਰਾਣੀ (ਘਰੇਲੂ ਸਹਾਇਕ) ਨੂੰ ਸਾੜਨ, ਕੁੱਟਣ ਅਤੇ ਭੁੱਖੇ ਰੱਖਣ ਦੇ ਦੋਸ਼ ਵਿੱਚ ਪਤੀ-ਪਤਨੀ ਨੂੰ ਉਨ੍ਹਾਂ ਦੀ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ।


ਦੋਸ਼ੀ ਮਨੀਸ਼ ਖੱਟਰ ਇੱਕ ਬੀਮਾ ਕੰਪਨੀ ਮੈਕਸ ਲਾਈਫ ਇੰਸ਼ੋਰੈਂਸ ਵਿੱਚ ਕੰਮ ਕਰਦਾ ਸੀ ਅਤੇ ਉਸਦੀ ਪਤਨੀ ਕਮਲਜੀਤ ਕੌਰ ਇੱਕ ਪਬਲਿਕ ਰਿਲੇਸ਼ਨ ਕੰਪਨੀ ਮੀਡੀਆ ਮੰਤਰ ਵਿੱਚ ਕੰਮ ਕਰਦੀ ਸੀ।

ਦੋਸ਼ੀ ਕੌਰ ਨੂੰ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ, ਲੋਕ ਸੰਪਰਕ ਏਜੰਸੀ ਨੇ ਟਵੀਟ ਕੀਤਾ, “ਅਸੀਂ ਕਮਲਜੀਤ ਕੌਰ ‘ਤੇ ਮਨੁੱਖੀ ਅਧਿਕਾਰਾਂ ਅਤੇ ਬਾਲ ਸ਼ੋਸ਼ਣ ਦੇ ਦੋਸ਼ਾਂ ਬਾਰੇ ਜਾਣ ਕੇ ਹੈਰਾਨ ਹਾਂ। ਇੱਕ ਸੰਗਠਨ ਦੇ ਰੂਪ ਵਿੱਚ, ਅਸੀਂ ਭਾਰਤੀ ਕਾਨੂੰਨੀ ਪ੍ਰਣਾਲੀ ਦਾ ਸਨਮਾਨ ਕਰਦੇ ਹਾਂ ਅਤੇ ਕਿਸੇ ਵੀ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਦੁਰਵਿਵਹਾਰ ਦੇ ਵਿਰੁੱਧ ਹਾਂ। ਕੰਪਨੀ ਨੇ ਕਿਹਾ ਕਿ ਅਸੀਂ ਕਮਲਦੀਪ ਕੌਰ ਨੂੂੰ ਅੱਜ ਹੀ ਨੌਕਰੀ ਤੋਂ ਬਰਖਾਸਤ ਕਰਦੇ ਹਾਂ।


ਇਸ ਦੇ ਨਾਲ ਹੀ ਦੋਸ਼ੀ ਮਨੀਸ਼ ਖੱਟਰ ਦੀ ਕੰਪਨੀ ਨੇ ਟਵਿੱਟਰ ‘ਤੇ ਲਿਖਿਆ, ”ਅਸੀਂ ਹਰ ਸਮੇਂ ਉੱਚ ਪੱਧਰੀ ਨੈਤਿਕ ਆਚਰਣ ਨੂੰ ਬਣਾਈ ਰੱਖਣ ‘ਚ ਵਿਸ਼ਵਾਸ ਰੱਖਦੇ ਹਾਂ। ਅਸੀਂ ਮਨੀਸ਼ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖਾਸਤ ਕਰ ਰਹੇ ਹਾਂ।