ਕਪੂਰਥਲਾ | ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤੀ ਨੇ ਆਪਣੀ ਜੀਵਨ-ਲੀਲਾ ਖ਼ਤਮ ਕਰ ਲਈ। ਪਤੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ‘ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਸਮੇਤ 2 ਆਰੋਪੀਆਂ ਖਿਲਾਫ਼ ਮਾਮਲਾ ਦਰਜ ਕਰਕੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਲਖਬੀਰ ਸਿੰਘ ਸਰਪੰਚ ਵਾਸੀ ਪਿੰਡ ਮਾਧੋਝੰਡਾ ਥਾਣਾ ਸਦਰ ਕਪੂਰਥਲਾ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਹ 6 ਭਰਾ ਤੇ 2 ਭੈਣਾਂ ਹਨ। ਸਾਰੇ ਵਿਆਹੇ ਹੋਏ ਹਨ ਤੇ ਸਾਰਿਆਂ ਦੀ ਪਿੰਡ ‘ਚ ਵੱਖ-ਵੱਖ ਰਿਹਾਇਸ਼ ਹੈ।
ਉਸ ਦਾ ਭਰਾ ਕਸ਼ਮੀਰ ਸਿੰਘ (45) ਦਾ ਵਿਆਹ 14 ਸਾਲ ਪਹਿਲਾਂ ਹਰਪ੍ਰੀਤ ਕੌਰ ਨਾਲ ਹੋਇਆ ਸੀ। ਕਸ਼ਮੀਰ ਸਿੰਘ ਪਿਛਲੇ 13 ਸਾਲ ਤੋਂ ਦੁਬਈ ਆਉਂਦਾ-ਜਾਂਦਾ ਰਿਹਾ ਸੀ। ਆਪਣੇ ਪਤੀ ਕਸ਼ਮੀਰ ਸਿੰਘ ਦੇ ਦੁਬਈ ‘ਚ ਹੁੰਦੇ ਹੋਏ ਹਰਪ੍ਰੀਤ ਕੌਰ ਦੇ ਰਾਜਿੰਦਰ ਸਿੰਘ ਵਾਸੀ ਪਿੰਡ ਤੋਗਾਂਵਾਲ ਨਾਲ ਨਾਜਾਇਜ਼ ਸੰਬੰਧ ਬਣ ਗਏ।
ਰਾਜਿੰਦਰ ਸਿੰਘ ਜ਼ਿਆਦਾਤਰ ਉਸ ਦੀ ਭਾਬੀ ਦੇ ਕੋਲ ਹੀ ਰਹਿੰਦਾ ਸੀ, ਜਦੋਂ ਅਸੀਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਦੀ ਭਾਬੀ ਹਰਪ੍ਰੀਤ ਕੌਰ ਨੇ ਉਨ੍ਹਾਂ ਨਾਲ ਮੇਲ-ਮਿਲਾਪ ਬੰਦ ਕਰ ਦਿੱਤਾ।
ਹੁਣ ਉਸ ਦਾ ਭਰਾ ਕਸ਼ਮੀਰ ਸਿੰਘ ਕਰੀਬ 8 ਮਹੀਨੇ ਤੋਂ ਪੱਕੇ ਤੌਰ ‘ਤੇ ਘਰ ਆ ਗਿਆ ਸੀ ਪਰ ਰਾਜਿੰਦਰ ਸਿੰਘ ਨੇ ਉਸ ਦੇ ਘਰ ਆਉਣਾ-ਜਾਣਾ ਬੰਦ ਨਹੀਂ ਕੀਤਾ।
ਉਸ ਦੇ ਭਰਾ ਕਸ਼ਮੀਰ ਸਿੰਘ ਨੇ ਉਸ ਨੂੰ ਆਪਣੀ ਪਤਨੀ ਤੇ ਰਾਜਿੰਦਰ ਸਿੰਘ ਦੇ ਸੰਬੰਧਾਂ ਬਾਰੇ ਦੱਸਿਆ ਤੇ ਉਸ ਨੇ ਇਹ ਵੀ ਕਿਹਾ ਸੀ ਕਿ ਉਹ ਬੇਹੱਦ ਦੁਖ਼ੀ ਹੈ, ਜਿਸ ਕਾਰਨ ਉਸ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਚਓ ਇੰਸਪੈਕਟਰ ਗੁਰਦਿਆਲ ਸਿੰਘ ਪੁਲਸ ਟੀਮ ਨਾਲ ਮੌਕੇ ‘ਤੇ ਪਹੁੰਚੇ ਤੇ ਲਾਸ਼ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਈ, ਜਿਸ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ।
ਉਥੇ ਹੀ ਦੋਵਾਂ ਆਰੋਪੀਆਂ ਰਾਜਿੰਦਰ ਸਿੰਘ ਤੇ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਖਿਲਾਫ਼ ਥਾਣਾ ਕਪੂਰਥਲਾ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਛਾਪੇਮਾਰੀ ਦੌਰਾਨ ਮੁਲਜ਼ਮ ਰਾਜਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹਰਪ੍ਰੀਤ ਕੌਰ ਦੀ ਭਾਲ ‘ਚ ਛਾਪੇਮਾਰੀ ਜਾਰੀ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ