ਗਰਭਵਤੀ ਪਤਨੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਨਾ ਝੱਲ ਸਕਿਆ ਦੁੱਖ ਤਾਂ ਪਤੀ ਨੇ ਕੀਤੀ ਖੁਦਕੁਸ਼ੀ

0
870

ਮੋਗਾ (ਤਨਮਯ) ਬਾਘਾਪੁਰਾਣਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਕ ਪ੍ਰੇਮ ਵਿਆਹ ਦੇ 11 ਵੇਂ ਮਹੀਨੇ ਵਿੱਚ, ਇੱਕ ਗਰਭਵਤੀ ਪਤਨੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸੰਸਕਾਰ ਕਰਨ ਮਗਰੋਂ ਪਤੀ, ਪਤਨੀ ਦੇ ਜਾਣ ਦਾ ਦੁੱਖ ਨਾ ਝੱਲ ਸਕਿਆ ਤਾਂ ਉਸ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।

ਲੜਕੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 11 ਮਹੀਨੇ ਪਹਿਲਾਂ ਲੜਕੀ-ਲੜਕੇ ਦੀ ਲਵ-ਮੈਰਿਜ ਹੋਈ ਸੀ। ਲੜਕੀ ਸੱਤ ਮਹੀਨਿਆਂ ਦੀ ਗਰਭਵਤੀ ਸੀ। ਲੜਕੀ ਦੀ ਬੁੱਧਵਾਰ ਨੂੰ ਦਿਲ ਦਾ ਦੌਰੇ ਪੈਣ ਨਾਲ ਮੌਤ ਹੋ ਗਈ। ਵੀਰਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮੁੰਡੇ ਨੇ ਅੰਤਮ ਸੰਸਕਾਰ ਦੇ ਕੁਝ ਘੰਟਿਆਂ ਬਾਅਦ ਜ਼ਹਿਰ ਖਾ ਲਿਆ। ਉਸਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।

ਥਾਣਾ ਬਾਘਾਪੁਰਾਣਾ ਦੇ ਐਸਐਚਓ ਹਰਮਨਜੀਤ ਨੇ ਦੱਸਿਆ ਕਿ ਲੜਕੇ ਨੇ ਜ਼ਹਿਰੀਲੀ ਦਵਾਈ ਪੀਤੀ ਹੈ। ਉਸਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।