ਬੋਰਵੈੱਲ ‘ਚੋਂ ਡਿਗੇ ਬੱਚੇ ਰਿਤਿਕ ਨੂੰ ਕੱਢਿਆ ਬਾਹਰ, ਹਸਪਤਾਲ ਲਿਜਾਂਦਾ ਜਾ ਰਿਹਾ

0
6936

ਹੁਸ਼ਿਆਰਪੁਰ | ਬੋਰਵੈੱਲ ‘ਚ ਡਿੱਗੇ ਬੱਚੇ ਰਿਤਿਕ ਨੂੰ ਬਾਹਰ ਕੱਢ ਲਿਆ ਗਿਆ ਹੈ। ਉਸ ਨੂੰ ਹੁਣ ਹਸਪਤਾਲ ਲਿਜਾਇਆ ਜਾ ਰਿਹਾ ਹੈ। ਫਿਲਹਾਲ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਸ ਦੀ ਹਾਲਤ ਕਿਹੋ-ਜਿਹੀ ਹੈ।

ਬੱਚੇ ਨੂੰ ਬਾਹਰ ਕੱਢਣ ਤੋਂ ਬਾਅਦ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾ ਰਹੇ ਹਨ।

ਅੱਜ ਸਵੇਰ ਤੋਂ ਹੀ ਜਦੋਂ 6 ਸਾਲ ਦਾ ਬੱਚਾ ਬੋਰਵੈੱਲ ਵਿੱਚ ਡਿਗ ਗਿਆ, ਕਈ ਟੀਮਾਂ ਉਸ ਨੂੰ ਕੱਢਣ ਲਈ ਕੰਮ ਕਰ ਰਹੀਆਂ ਸਨ। ਫੌਜ ਨੇ ਵੀ ਮੋਰਚਾ ਸੰਭਾਲਿਆ ਹੋਇਆ ਸੀ। ਸ਼ਾਮ ਕਰੀਬ 6 ਵਜੇ ਬੱਚੇ ਨੂੰ ਬਾਹਰ ਕੱਢ ਲਿਆ ਗਿਆ ਹੈ।

(ਨੋਟ – ਸਾਡੀਆਂ ਰਿਪੋਰਟਿੰਗ ਟੀਮਾਂ ਮੌਕੇ ‘ਤੇ ਹਨ। ਬੱਚੇ ਦੀ ਸਿਹਤ ਬਾਰੇ ਜਲਦ ਖਬਰ ਅਪਡੇਟ ਕਰਾਂਗੇ।)