ਹੁਸ਼ਿਆਰਪੁਰ | ਹੁਸ਼ਿਆਰਪੁਰ ਦੀ ਇਕ ਹੋਰ ਧੀ ਨੇ ਜ਼ਿਲੇ, ਸੂਬੇ ਅਤੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਸ਼ਹਿਰ ਦੇ ਨਿਊ ਸ਼ਾਸਤਰੀ ਨਗਰ ਇਲਾਕੇ ‘ਚ ਰਹਿਣ ਵਾਲੀ ਅੰਜਲੀ ਇਟਲੀ ‘ਚ ਏਅਰਪੋਰਟ ਚੈਕਿੰਗ ਅਫਸਰ ਬਣ ਗਈ ਹੈ। ਉਸ ਨੇ ਚਾਰਜ ਸੰਭਾਲ ਲਿਆ ਹੈ ਅਤੇ ਉਸ ਦੀ ਇਸ ਉਪਲਬਧੀ ਨਾਲ ਘਰ ‘ਚ ਜਸ਼ਨ ਦਾ ਮਾਹੌਲ ਹੈ।
ਅੰਜਲੀ ਦੇ ਮਾਤਾ ਜੀ ਇਟਲੀ ਤੋਂ ਵਾਪਸ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿੰਦਗੀ ਦੀ ਅਸਲ ਉਡਾਣ ਅਜੇ ਬਾਕੀ ਹੈ। ਹੁਸ਼ਿਆਰਪੁਰ ਨਿਊ ਸ਼ਾਸਤਰੀ ਨਗਰ ਇਲਾਕੇ ‘ਚ ਅੰਜਲੀ ਦੇ ਘਰ ਬੇਟੀ ਦੀ ਕਾਮਯਾਬੀ ‘ਤੇ ਵਿਆਹ ਵਰਗਾ ਮਾਹੌਲ ਹੈ। ਦੱਸ ਦਈਏ ਕਿ ਅੰਜਲੀ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਪਿੰਡ ਅਜਨੋਹਾ ਦੀ ਪਰਮੀਤ ਕੌਰ ਮਿਨਹਾਸ ਪੁੱਤਰੀ ਗੁਰਜੀਤ ਸਿੰਘ ਨੇ ਯੂ. ਐੱਸ. ਏ. ਦੀ ਸਪੈਸ਼ਲ ਈ-ਫੋਰਸ ’ਚ ਜੁਆਇਨ ਕੀਤਾ ਹੈ।
ਪਰਮੀਤ ਕੌਰ 2014 ’ਚ ਆਪਣੇ ਮਾਪਿਆਂ ਨਾਲ ਅਮਰੀਕਾ ਗਈ ਸੀ ਤੇ ਉਸ ਨੇ 12ਵੀਂ ਜਮਾਤ ਦੀ ਪੜ੍ਹਾਈ ਸਨ ਸੁਨਾਇਟੀ ਅਮਰੀਕਾ ’ਚ ਪੂਰੀ ਕੀਤੀ। ਉਸ ਦਾ ਸੁਪਨਾ ਸੀ ਕਿ ਉਹ ਅਮਰੀਕਾ ਦੀ ਆਰਮੀ ਜੁਆਇਨ ਕਰੇ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ