ਹੁਸ਼ਿਆਰਪੁਰ : ਕ੍ਰਿਸਮਿਸ ਮਨਾਉਣ ਗਿਆ ਸੀ ਪਰਿਵਾਰ, ਪਿੱਛੋਂ ਚੋਰਾਂ ਨੇ ਘਰ ‘ਚ ਕੀਤੀ 50 ਹਜ਼ਾਰ ਦੀ ਚੋਰੀ

0
1299

ਹੁਸ਼ਿਆਰਪੁਰ/ਟਾਂਡਾ ਉੜਮੁੜ, 25 ਦਸੰਬਰ | ਬੀਤੀ ਰਾਤ ਚੋਰਾਂ ਨੇ ਚੰਡੀਗੜ੍ਹ ਕਾਲੋਨੀ ਟਾਂਡਾ ‘ਚ ਕ੍ਰਿਸਮਿਸ ਮਨਾਉਣ ਲਈ ਚਰਚ ਗਏ ਇਕ ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਨਕਦੀ ਦੀ ਚੋਰੀ ਕੀਤੀ। ਸਤਪਾਲ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੀ ਨੂੰਹ ਨਾਲ ਮਿਲ ਕੇ ਘਰ ਨੂੰ ਤਾਲਾ ਲਗਾ ਕੇ ਕ੍ਰਿਸਮਿਸ ਮਨਾਉਣ ਲਈ ਚਰਚ ਗਈ ਹੋਈ ਸੀ।

ਉਸ ਨੇ ਕਿਹਾ ਕਿ ਜਦੋਂ ਘਰ ਆਈ ਤਾਂ ਉਸ ਨੇ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਛੱਤ ਦੇ ਰਸਤੇ ਘਰ ਵਿਚ ਦਾਖਲ ਹੋਏ ਅਤੇ ਅਲਮਾਰੀ ਦਾ ਤਾਲਾ ਤੋੜ ਕੇ ਕਰੀਬ 50 ਹਜ਼ਾਰ ਦੀ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।