ਪੰਜਾਬ ਬੋਰਡ ਦੇ 5ਵੀਂ, 8ਵੀਂ ਅਤੇ 10ਵੀਂ ਦੇ ਵਿਦਿਆਰਥੀ ਹੁਣ 20 ਫੀਸਦੀ ਨੰਬਰ ਲੈ ਕੇ ਹੋਣਗੇ ਪਾਸ

    0
    527

    ਚੰਡੀਗੜ. ਪੰਜਾਬ ਬੋਰਡ ਵਲੋਂ 5ਵੀਂ, 8ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਲਾਗੂ ਕੀਤੀ ਗਈ ਹੈ। ਜਿਸਦੇ ਮੁਤਾਬਿਕ ਵਿਦਿਆਰਥੀਆਂ ਨੂੰ ਲਿਖਤੀ ਅਤੇ ਪ੍ਰੇਕਟੀਕਲ ਪੇਪਰਾਂ ਵਿੱਚੋਂ ਘਟੋ-ਘਟ 20 ਫੀਸਦੀ ਨੰਬਰ ਪ੍ਰਾਪਤ ਕਰਨੇ ਜਰੂਰੀ ਹੋਣਗੇ। ਜੋ ਕਿ ਪਹਿਲਾਂ 33 ਫੀਸਦੀ ਸਨ। ਬੋਰਡ ਨੇ ਇਹ ਨਿਯਮ ਲਾਗੂ ਕਰਕੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ।

    ਬੋਰਡ ਨੇ ਇਸ ਸੰਬਧੀ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੇ ਸਰਕਾਰੀ, ਗੈਰ ਸਰਕਾਰੀ, ਐਫਿਲੀਏਟੇਡ ਅਤੇ ਐਸੋਸਿਏਟੇਡ ਸਕੂਲਾਂ ਦੇ ਮੁੱਖੀਆਂ ਤੇ ਅਧਿਆਪਕਾਂ ਨੂੰ ਜਾਣਕਾਰੀ ਭੇਜ ਦਿੱਤੀ ਹੈ। ਇਨਾਂ ਬੋਰਡ ਪੇਪਰਾਂ ਵਿੱਚ ਵਿਦਿਆਰਥੀਆਂ ਨੂੰ ਪ੍ਰੇਕਟੀਕਲ ਅਤੇ ਲਿਖਤੀ ਪਰੀਖਿਆ ਵਿੱਚ 20 ਫੀਸਦੀ ਨੰਬਰ ਲੈਣੇ ਜ਼ਰੂਰੀ ਹੋਣਗੇ। ਬੋਰਡ ਵਲੋਂ ਮੈਟ੍ਰਿਕ ਲਈ ਬਣਾਏ ਗਏ ਇਸ ਫਾਰਮੂਲੇ ਦੇ ਮੁਤਾਬਿਕ ਹੀ ਅਕਾਦਮਿਕ ਸਾਲ 2019-20 ਤੇ ਪੰਜਵੀਂ ਤੇ ਅਠਵੀਂ ਕਲਾਸ ਦੀ ਪ੍ਰੀਖਿਆ ਲਈ ਵੀ ਇਹ ਫਾਰਮੂਲਾ ਲਾਗੂ ਹੋਵੇਗਾ। ਬੋਰਡ ਦਾ ਮੰਨਣਾ ਹੈ ਕਿ ਸੀ.ਬੀ.ਐਸ.ਈ ਦੇ ਇਸ ਫਾਰਮੂਲੇ ਨਾਲ ਉਹਨਾਂ ਦਾ ਨਤੀਜਾ ਸੌ ਫੀਸਦੀ ਆਉਂਦਾ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।