ਹੁਸ਼ਿਆਰਪੁਰ : ਪੰਜਾਬ, ਹਿਮਾਚਲ ਸਰਹੱਦ ਨੇੜੇ ਚਲੀਆਂ ਗੋਲੀਆਂ, ਮਾਂ ਦੀ ਮੌਤ, ਬੇਟਾ ਜ਼ਖਮੀ

0
6234

ਪੰਜਾਬ/ਹਿਮਾਚਲ | ਪੰਜਾਬ ਹਿਮਾਚਲ ਸਰਹੱਦ ਤੇ ਕਿਸੇ ਅਣਪਛਾਤੇ ਵਿਅਕਤੀ ਨੇ ਪੰਜ ਰਾਊਂਡ ਫਾਇਰ ਕਰਕੇ ਇੱਕ ਮਹਿਲਾ ਤੇ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ। ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਨੌਜਵਾਨ ਨੂੰ ਹਿਮਾਚਲ ਦੇ ਟਾਂਡਾ ਲਈ ਰੈਫਰ ਕਰ ਦਿੱਤਾ।

ਜਾਣਕਾਰੀ ਮੁਤਾਬਿਕ ਰੱਖਿਆ ਦੇਵੀ ਪਤਨੀ ਤਰਸੇਮ ਲਾਲ ਵਾਸੀ ਢੋਲਵਾਹਾ ਤੇ ਰਜਨੀਸ਼ ਪੁੱਤਰ ਸੁਖਰਾਮ ਵਾਸੀ ਟੇਂਟਵਾ ਢੋਲਵਾਹਾ ਪੰਜਾਬ ਤੋਂ ਹਿਮਾਚਲ ਆਪਣੇ ਰਿਸ਼ਤੇਦਾਰ ਦੇ ਘਰ ਜਾ ਰਹੇ ਸੀ।

ਦੌਲਤਪੁਰ ਦੇ ਢੋਲਵਾਹਾ ਸੜਕ ਤੇ ਹਿਮਾਚਲ ਪੰਜਾਬ ਦੀ ਸਰਹੱਦ ਸੁਰੰਗਦਵਾਰੀ ਦੇ 50 ਮੀਟਰ ਪੰਜਾਬ ਸੀਮਾ ਤੇ ਇਨ੍ਹਾਂ ਤੇ ਇੱਕ ਅਣਪਛਾਤੇ ਵਿਅਕਤੀ ਨੇ ਗੋਲਾਈਆਂ ਚਲਾ ਦਿੱਤੀ।

ਗੋਲੀਆਂ ਚਲਾਉਣ ਵਾਲਾ ਮੌਕੇ ‘ਤੇ ਹੀ ਫਰਾਰ ਹੋ ਗਿਆ। ਥੋੜ੍ਹੀ ਦੇਰ ਬਾਅਦ ਕੁੱਝ ਹੋਰ ਨੌਜਵਾਨ ਪੰਜਾਬ ਤੋਂ ਹਿਮਾਚਲ ਵੱਲ ਜਾ ਰਹੇ ਸੀ ਤਾਂ ਉਨ੍ਹਾਂ ਨੇ ਦੇਖਿਆ ਕਿ ਨੌਜਵਾਨ ਜ਼ਖਮੀ ਹੈ ਤਾਂ ਉਹ ਉਨ੍ਹਾਂ ਨੂੰ ਦੌਲਤਪੁਰ ਸਿਵਿਲ ਹਸਪਤਾਲ ਲੈ ਆਏ।

ਡਾਕਟਰ ਨੇ ਨੌਜਵਾਨ ਦੀ ਹਾਲਤ ਗੰਭੀਰ ਦੱਸਦੇ ਹੋਏ ਉਨ੍ਹਾਂ ਨੂੰ ਟਾਂਡਾ ਮੈਡੀਕਲ ਕਾਲਜ ਕਾਂਗੜਾ ਰੈਫਰ ਕਰ ਦਿੱਤਾ ਗਿਆ।

ਹਿਮਾਚਲ ਪੁਲਿਸ ਮੌਕ ਤੇ ਪਹੁੰਚ ਗਈ ਪਰੰਤੂ ਮਾਮਲਾ ਪੰਜਾਬ ਦਾ ਹੋਣ ਕਾਰਨ ਹਿਮਾਚਲ ਪੁਲਿਸ ਨੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਘਟਨਾ ਸਥਾਨ ਤੋਂ 5 ਰਾਊਂਡ ਫਾਇਰ ਦੇ ਖੋਲ ਮਿਲਣ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਗਭਗ ਪੰਜ ਗੋਲੀਆਂ ਮੌਕੇ ਤੇ ਚਲਾਈ ਗਈ।

ਇਸ ਘਟਨਾ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਵੇਖਿਆ ਜਾ ਰਿਹਾ ਹੈ ਕਿਉਂਕਿ ਇਹ ਜਗ੍ਹਾ ਸੁਨਸਾਨ ਸੀ ਅਤੇ ਇਸ ਜਗ੍ਹਾ ਤੇ ਲੁੱਟਖੋਹ ਦੇ ਇਰਾਦੇ ਨਾਲ ਹੀ ਇਹ ਘਟਨਾ ਹੋ ਸਕਦੀ ਹੈ।

ਘਟਨਾ ਸਥਾਨ ਨੂੰ ਵੇਖਦੇ ਹੋਏ ਇਹ ਪ੍ਰਤੀਤ ਹੋ ਰਿਹਾ ਹੈ ਕਿ ਉੱਥੇ ਹਾਥਾਪਾਈ ਵੀ ਹੋਈ ਹੈ ਜਦਕਿ ਕਿਸੇ ਆਪਸੀ ਰੰਜਿਸ਼ ਦਾ ਵੀ ਅੰਦਾਜਾ ਲਗਾਇਆ ਜਾ ਰਿਹਾ ਹੈ।

ਫਿਲਹਾਲ ਹਿਮਾਚਲ ਪੁਲਿਸ ਨੇ ਲਾਸ਼ ਨੂੰ ਘਟਨਾ ਸਥਾਨ ਤੇ ਹੀ ਸੁਰੱਖਿਅਤ ਰੱਖਿਆ ਹੈ ਅਤੇ ਪੰਜਾਬ ਪੁਲਿਸ ਦਾ ਇੰਤਜਾਰ ਕੀਤਾ ਜਾ ਰਿਹਾ ਹੈ।