ਹੁਸ਼ਿਆਰਪੁਰ : ਨਿੱਜੀ ਸਕੂਲ ਨੇ ਬੱਚਿਆਂ ਦੇ ਸਰਟੀਫਿਕੇਟ ‘ਤੇ ਲਿਖਿਆ Detained, ਮਾਪਿਆਂ ਨੇ ਸੱਦ ਲਈ ਪੁਲਿਸ

0
916

ਹੁਸ਼ਿਆਰਪੁਰ| ਅੱਜ ਹੁਸ਼ਿਆਰਪੁਰ-ਚੰਡੀਗੜ ਮਾਰਗ ‘ਤੇ ਇਕ ਨਿੱਜੀ ਸਕੂਲ ‘ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਕੂਲ ‘ਚ ਪੜ੍ਹਦੇ ਕਈ ਬੱਚਿਆਂ ਦੇ ਮਾਪਿਆਂ ਨੇ ਸਕੂਲ ‘ਤੇ ਗੰਭੀਰ ਇਲਜਾਮ ਲਗਾਏ ਤੇ ਸਕੂਲ ਪ੍ਰਸ਼ਾਸਨ ਨੇ ਮਾਪਿਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਪੁਲਿਸ ਬੁਲਾ ਲਈ।
ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਦੇ ਸਰਟੀਫਿਕੇਟਾਂ ‘ਤੇ ਸਕੂਲ ਪ੍ਰਸ਼ਾਸਨ ਵੱਲੋਂ “detained” ਲਿਖ ਦਿੱਤਾ ਗਿਆ ਗਿਆ ਹੈ, ਜਿਸ ਕਾਰਨ ਹੁਣ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਵੀ ਸਕੂਲ ‘ਚ ਦਾਖਿਲਾ ਨਹੀਂ ਮਿਲੇਗਾ।
ਇੰਨਾ ਹੀ ਨਹੀਂ ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਸਕੂਲ਼ ਸਟਾਫ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਸਾਈ ਧਰਮ ਅਪਣਾ ਲਵੋ ਤਾਂ ਅਸੀਂ ਕੋਈ ਹੱਲ ਕਰ ਸਕਦੇ ਹਾਂ । ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਸਕੂਲ ਸਟਾਫ ਦਾ ਪੱਖ ਜਾਣਨਾ ਚਾਹਿਆ ਤਾਂ ਸਕੂਲ ਪ੍ਰਸ਼ਾਸਨ ਵਲੋਂ ਸਕੂਲ ਦੇ ਗੇਟ ਹੀ ਬੰਦ ਕਰ ਲਏ ਗਏ।
ਜਦੋਂ ਇਸ ਬਾਬਤ ਸਿੱਖਿਆ ਵਿਭਾਗ ਨਾਲ ਰਾਬਤਾ ਕੀਤਾ ਤਾਂ ਉੱਪ ਜ਼ਿਲਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ ਨੇ ਦੱਸਿਆ ਕਿ ਅੱਠਵੀਂ ਤੱਕ ਕਿਸੇ ਵੀ ਵਿਦਿਆਰਥੀ ਦੇ ਸਰਟਫੀਕੇਟ ‘ਤੇ detained ਸ਼ਬਦ ਨਹੀਂ ਲਿਖਿਆ ਜਾ ਸਕਦਾ ਅਤੇ ਜੇਕਰ ਇਸ ਸਬੰਧੀ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਇਸ ਮਸਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਦੋਸ਼ ਸਾਬਿਤ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ।