ਹੁਸ਼ਿਆਰਪੁਰ : ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਰੋਕੇ ਐਕਟਿਵਾ ਸਵਾਰਾਂ ਤੋਂ 42 ਲੱਖ ਕੀਤੇ ਬਰਾਮਦ, ਸਾਰੇ ਸਨ 2 ਹਜ਼ਾਰ ਦੇ ਨੋਟ

0
1120

ਹੁਸ਼ਿਆਰਪੁਰ | ਇਥੋਂ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੀ ਥਾਣਾ ਮਾਡਲ ਟਾਊਨ ਪੁਲਿਸ ਨੇ ਐਕਟਿਵਾ ’ਤੇ 42 ਲੱਖ ਰੁਪਏ ਦੀ ਬਲੈਕ ਮਨੀ ਲੈ ਕੇ ਜਾ ਰਹੀ ਇਕ ਮਹਿਲਾ ਅਤੇ ਵਿਅਕਤੀ ਨੂੰ ਕਾਬੂ ਕੀਤਾ ਹੈ। ਕਾਬੂ ਕੀਤੀ ਮਹਿਲਾ ਦੀ ਪਛਾਣ ਰਜਨੀ ਪਤਨੀ ਸ਼ਮਿੰਦਰ ਅਤੇ ਸ਼ੰਕਰ ਮੈਨੀ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੁਲਿਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕੀਤੀ ਜਾ ਰਹੀ ਸੀ।

ਜਦੋਂ ਸ਼ੱਕ ਦੇ ਆਧਾਰ ’ਤੇ ਐਕਟਿਵਾ ਸਵਾਰ ਇਕ ਮਹਿਲਾ ਅਤੇ ਵਿਅਕਤੀ ਨੂੰ ਰੋਕਿਆ ਤਾਂ ਐਕਟਿਵਾ ਅੱਗੇ ਰੱਖੇ ਬੈਗ ’ਚੋਂ 42 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਦੌਰਾਨ ਇਨਕਮ ਟੈਕਸ ਦੇ ਅਧਿਕਾਰੀਆਂ ਜਦੋਂ ਮੌਕੇ ’ਤੇ ਆ ਕੇ ਉਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਤਾਂ ਉਹ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ, ਜਿਸ ’ਤੇ ਇਹ ਪੈਸੇ ਬਲੈਕ ਮਨੀ ਸਾਬਤ ਹੋਏ। ਉਨ੍ਹਾਂ ਦੱਸਿਆ ਕਿ ਸਾਰੇ ਨੋਟ 2-2 ਹਜ਼ਾਰ ਰੁਪਏ ਦੇ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।