ਹੁਸ਼ਿਆਰਪੁਰ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਮਿਲਿਆ

0
760

ਹੁਸ਼ਿਆਰਪੁਰ | ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਇਹ ਰਿਮਾਂਡ NRI ‘ਤੇ ਫਾਇਰਿੰਗ ਦੇ ਮਾਮਲੇ ‘ਚ ਲਿਆ ਹੈ। ਅੱਜ ਉਸਨੂੰ ਹੁਸ਼ਿਆਰਪੁਰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਲਾਰੈਂਸ ਬਿਸ਼ਨੋਈ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਪੁਲਿਸ ਮੁੜ ਅੰਮ੍ਰਿਤਸਰ ਲੈ ਆਈ ਹੈ,ਜਿੱਥੇ ਅੱਜ ਬਿਸ਼ਨੋਈ ਨੂੰ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਸਖਤ ਸੁਰੱਖਿਆ ਹੇਠ ਲਾਰੈਂਸ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਹੈ। ਲਾਰੈਂਸ ਦਾ ਮੈਡੀਕਲ ਕਰਵਾ ਕੇ ਉਸ ਨੂੰ ਕੋਰਟ ਚ ਪੇਸ਼ ਕੀਤਾ ਜਾਵੇਗਾ।

ਮੂਸੇਵਾਲਾ ਕਤਲ ਕੇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਰਾਣਾ ਕੰਦੋਵਾਲੀਆ ਕਤਲ ਕਾਂਡ ਚ ਲਾਰੈਂਸ ਦਾ ਰਿਮਾਂਡ ਲਿਆ ਹੋਇਆ ਹੈ ਪਰ ਸੁਰੱਖਿਆ ਕਾਰਨਾਂ ਕਰਕੇ ਲਾਰੈਂਸ ਨੂੰ ਖਰੜ CIA ਸਟਾਫ਼ ਚ ਰੱਖਿਆ ਹੋਇਆ ਸੀ।