ਹੁਸ਼ਿਆਰਪੁਰ : 3 ਧੀਆਂ ਦੇ ਪਿਓ ਵੱਲੋਂ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ, ਨਸ਼ਾ-ਛੁਡਾਊ ਕੇਂਦਰ ‘ਚ ਦਵਾਈ ਲੈਣ ਗਿਆ ਸੀ ਮ੍ਰਿਤਕ, ਖੇਤਾਂ ’ਚ ਡਿੱਗਾ ਮਿਲਿਆ

0
1021

ਹੁਸ਼ਿਆਰਪੁਰ | ਪਿੰਡ ਬਜਰਾਵਰ ਦੇ ਇਕ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਤਿੰਨ ਧੀਆਂ ਦਾ ਪਿਤਾ ਸੀ। ਮ੍ਰਿਤਕ ਦੀ ਲਾਸ਼ ਨੇੜਿਓਂ ਟੀਕਾ ਵੀ ਮਿਲਿਆ। ਮ੍ਰਿਤਕ ਦੀ ਮਾਤਾ ਮੀਨਾ ਪਤਨੀ ਫ਼ਰਿਆਦ ਮੁਹੰਮਦ ਵਾਸੀ ਬਜਰਾਵਰ ਨੇ ਦੱਸਿਆ ਕਿ ਉਸ ਦਾ ਪੁੱਤਰ ਅਬਦੁਲ ਖ਼ਾਨ (32) ਪਿਛਲੇ ਡੇਢ ਸਾਲ ਤੋਂ ਨਸ਼ੇ ਦਾ ਆਦੀ ਸੀ। ਉਹ ਸਿਵਲ ਹਸਪਤਾਲ ਮਾਹਿਲਪੁਰ ਵਿਖ਼ੇ ਚੱਲ ਰਹੇ ਨਸ਼ਾ-ਛੁਡਾਊ ਕੇਂਦਰ ਵਿਚ ਵੀ ਰਜਿਸਟਰਡ ਸੀ।

ਅੱਜ ਸਵੇਰੇ ਉਹ ਘਰੋਂ ਸਿਵਲ ਹਸਪਤਾਲ ਮਾਹਿਲਪੁਰ ਨਸ਼ਾ ਛੱਡਣ ਦੀ ਦਵਾਈ ਲੈਣ ਗਿਆ ਸੀ। ਇਸ ਦੌਰਾਨ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ। ਹੁਸ਼ਿਆਰਪੁਰ ਦੇ ਬਲਾਕ ਉੜਮੁੜ ਟਾਂਡਾ ਅਧੀਨ ਪੈਂਦੇ ਪਿੰਡ ਪੁਲ ਪੁਖਤਾ ਦੇ ਪਰਿਵਾਰ ‘ਤੇ ਇਸ ਤੋਂ ਬਾਅਦ ਦੁਖਾਂ ਦਾ ਪਹਾੜ ਡਿੱਗ ਪਿਆ।

ਵੇਖੋ ਵੀਡੀਓ