ਹੁਸ਼ਿਆਰਪੁਰ : ਭੈਣ ਦੀ ਡੋਲੀ ਤੋਰਨ ਮਗਰੋਂ ਭਿਆਨਕ ਕਾਰ ਹਾਦਸੇ ‘ਚ ਭਰਾ ਤੇ ਦਾਦੇ ਦੀ ਮੌ.ਤ

0
3144

ਹੁਸ਼ਿਆਰਪੁਰ, 19 ਫਰਵਰੀ | ਇਥੋਂ ਦੇ ਮੇਨ ਰੋਡ ਮੱਲਣ ਦਾ ਆਰਾ ਵਿਖੇ ਇਕ ਭਿਆਨਕ ਹਾਦਸਾ ਵਾਪਰ ਗਿਆ। ਇਥੇ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਅ ਗਈ। ਹਾਦਸੇ ਵਿਚ 2 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿਚ 2 ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਧੀ ਦੀ ਡੋਲੀ ਤੋਰਨ ਤੋਂ ਬਾਅਦ ਪਰਿਵਾਰ ਪੈਲੇਸ ਤੋਂ ਜਾ ਰਿਹਾ ਸੀ ਕਿ ਅਚਾਨਕ ਸੜਕ ‘ਤੇ ਆਵਾਰਾ ਪਸ਼ੂ ਆ ਗਿਆ, ਜਿਸ ਨਾਲ ਗੱਡੀ ਦਾ ਬੈਲੇਂਸ ਵਿਗੜ ਗਿਆ ਤੇ ਗੱਡੀ ਸਫੈਦੇ ‘ਚ ਜਾ ਟਕਰਾਈ। ਹਾਦਸੇ ਵਿਚ ਪੋਤੇ ਸਾਹਿਲ ਕਟੋਚ ਤੇ ਦਾਦੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ 2 ਮੈਂਬਰ ਜ਼ਖ਼ਮੀ ਹੋ ਗਏ।

ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਜਿਥੇ ਡਾਕਟਰਾਂ ਵੱਲੋਂ ਇਕ ਨੌਜਵਾਨ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਾਹਿਲ ਕਟੋਚ ਫੌਜ ਵਿਚ ਸੀ ਤੇ ਭੈਣ ਦੇ ਵਿਆਹ ਲਈ ਛੁੱਟੀ ‘ਤੇ ਆਇਆ ਹੋਇਆ ਸੀ। ਮ੍ਰਿਤਕ ਹੁਸ਼ਿਆਰਪੁਰ ਦੇ ਪਿੰਡ ਸੈਚ ਦੇ ਰਹਿਣ ਵਾਲੇ ਸਨ।