ਹੁਸ਼ਿਆਰਪੁਰ : ਚਾਹ ਬਣਾਉਂਦੀ ਮਹਿਲਾ ਦੀ ਚੁੰਨੀ ਨੂੰ ਲੱਗੀ ਅੱਗ, 80 ਫੀਸਦੀ ਝੁਲਸੀ, ਗੋਦ ‘ਚ ਬੈਠੇ ਇਕ ਸਾਲ ਦੇ ਬੱਚੇ ਦੀ ਝੁਲਸਣ ਨਾਲ ਮੌਤ

0
230

ਸ਼ਾਮਚੁਰਾਸੀ, 16 ਅਕਤੂਬਰ | ਸ਼ਾਮਚੁਰਾਸੀ ਦੇ ਵਾਰਡ ਨੰਬਰ 8 ‘ਚ ਐਤਵਾਰ ਨੂੰ ਘਰ ‘ਚ ਗੈਸ ‘ਤੇ ਚਾਹ ਬਣਾਉਂਦੇ ਸਮੇਂ ਅਚਾਨਕ ਅੱਗ ਲੱਗ ਜਾਣ ਕਾਰਨ 28 ਸਾਲਾ ਔਰਤ ਆਪਣੇ ਤਿੰਨ ਮਹੀਨੇ ਦੇ ਬੇਟੇ ਅਤੇ ਤਿੰਨ ਸਾਲ ਦੀ ਬੇਟੀ ਸਮੇਤ ਗੰਭੀਰ ਰੂਪ ‘ਚ ਝੁਲਸ ਗਈ।

ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਚਾਹ ਬਣਾਉਂਦੇ ਸਮੇਂ ਚੁੰਨੀ ਨੂੰ ਲੱਗਣ ਤੋਂ ਬਾਅਦ ਫੈਲੀ। ਇਸ ਕਾਰਨ ਝੁਲਸਣ ਕਾਰਨ ਉਸ ਦੀ ਗੋਦ ‘ਚ ਬੈਠੇ ਪੁੱਤਰ ਦੀ ਮੌਤ ਹੋ ਗਈ, ਜਦਕਿ ਮਾਂ-ਧੀ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ‘ਚ ਦਾਖਲ ਕਰਵਾਇਆ ਗਿਆ ਹੈ।

ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਂ 80 ਫੀਸਦੀ ਅਤੇ ਬੇਟੀ 50 ਫੀਸਦੀ ਸੜ ਗਈ। ਹਾਦਸੇ ਤੋਂ ਬਾਅਦ ਸ਼ਾਮਚੌਰਾਸੀ ਪੁਲਿਸ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ‘ਚ ਇਕੱਠੇ ਹੋ ਗਏ ਅਤੇ ਤਿੰਨਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇੱਥੇ ਡਾਕਟਰਾਂ ਨੇ ਤਿੰਨ ਮਹੀਨੇ ਦੇ ਬੇਟੇ ਨੂੰ ਮ੍ਰਿਤਕ ਐਲਾਨ ਦਿੱਤਾ।