ਹੁਸ਼ਿਆਰਪੁਰ : ਅੰਮ੍ਰਿਤਪਾਲ ਨੂੰ ਟਰੈਕਟਰ ‘ਤੇ ਬਿਠਾ ਕੇ ਲਿਜਾਣ ਵਾਲੇ ਦੋ ਸਕੇ ਭਰਾਵਾਂ ਸਣੇ 3 ਗ੍ਰਿਫਤਾਰ

0
2148

ਹੁਸ਼ਿਆਰਪੁਰ| ਪਿਛਲੇ 27 ਦਿਨਾਂ ਤੋਂ ਭਗੌੜੇ ਚੱਲ ਰਹੇ ਅੰਮ੍ਰਿਤਪਾਲ ਦੇ ਕਈ ਸਾਥੀਆਂ ਨੂੰ ਪੁਲਿਸ ਹੁਣ ਤੱਕ ਗ੍ਰਿਫਤਾਰ ਕਰ ਚੁੱਕੀ ਹੈ। ਤਾਜ਼ਾ ਮਾਮਲੇ ਵਿਚ ਪੁਲਿਸ ਨੇ ਹੁਸ਼ਿਆਰਪੁਰ ਦੇ ਪਿੰਡ ਰਾਏਪੁਰ ਤੋਂ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਅੰਮ੍ਰਿਤਪਾਲ ਦੇ ਰਹਿਣ ਲਈ ਕਿਰਾਏ ਦੀ ਇਕ ਕੋਠੀ ਦਾ ਪ੍ਰਬੰਧ ਕੀਤਾ ਸੀ।

ਇਸਦੇ ਨਾਲ ਹੀ ਪੁੁਲਿਸ ਨੇ ਹੁਸ਼ਿਆਰਪੁਰ ਦੇ ਹੀ ਦੋ ਸਕੇ ਭਰਾਵਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਉਤੇ ਦੋਸ਼ ਹੋ ਕਿ ਇਹ ਟਰੈਕਟਰ ਉਤੇ ਅੰਮ੍ਰਿਤਪਾਲ ਨੂੰ ਲੈ ਕੇ ਗਏ ਸਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਅੰਮ੍ਰਿਤਪਾਲ ਦੇ ਪੱਕੇ ਸਾਥੀ ਪੱਪਲਪ੍ਰੀਤ ਨੂੰ ਗ੍ਰਿਫਤਾਰ ਕੀਤਾ ਸੀ ਜੋ ਹੁਣ ਅਸਾਮ ਦੀ ਡਿਬਰੂਗੜ ਦੀ ਜੇਲ੍ਹ ਵਿਚ ਬੰਦ ਹਨ।